ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ (Chief Minister Atishi) ਅੱਜ ਅਸਤੀਫ਼ਾ ਦੇਣ ਜਾ ਰਹੇ ਹਨ। ਜਾਣਕਾਰੀ ਮੁਤਾਬਕ ਉਹ ਸਵੇਰੇ 11 ਵਜੇ ਰਾਜ ਭਵਨ ਪਹੁੰਚਣਗੇ ਅਤੇ ਆਪਣਾ ਅਸਤੀਫ਼ਾ ਉਪ ਰਾਜਪਾਲ ਨੂੰ ਸੌਂਪਣਗੇ। ਜਾਣਕਾਰੀ ਮੁਤਾਬਕ ਆਤਿਸ਼ੀ ਅੱਜ ਸਵੇਰੇ 11 ਵਜੇ ਐਲ.ਜੀ ਸਕੱਤਰੇਤ ‘ਚ ਆਪਣਾ ਅਸਤੀਫ਼ਾ ਸੌਂਪਣਗੇ। ਦੱਸ ਦੇਈਏ ਕਿ 8 ਫਰਵਰੀ ਨੂੰ ਦਿੱਲੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ 27 ਸਾਲ ਬਾਅਦ ਭਾਜਪਾ ਦਿੱਲੀ ‘ਚ ਸੱਤਾ ‘ਚ ਵਾਪਸੀ ਕਰ ਰਹੀ ਹੈ। ਅਜਿਹੇ ‘ਚ ਆਤਿਸ਼ੀ ਅੱਜ ਆਪਣਾ ਅਸਤੀਫ਼ਾ ਐਲ.ਜੀ ਵੀਕੇ ਸਕਸੈਨਾ ਨੂੰ ਸੌਂਪਣਗੇ।