Homeਪੰਜਾਬਘਰ ‘ਚ ਚਲ ਰਹੇ ਸਹਿਜ ਪਾਠ ਦੇ ਦੌਰਾਨ ਵਾਪਰਿਆ ਇਹ ਵੱਡਾ ਹਾਦਸਾ

ਘਰ ‘ਚ ਚਲ ਰਹੇ ਸਹਿਜ ਪਾਠ ਦੇ ਦੌਰਾਨ ਵਾਪਰਿਆ ਇਹ ਵੱਡਾ ਹਾਦਸਾ

ਤਰਨ ਤਾਰਨ : ਤਰਨ ਤਾਰਨ ਦੇ ਪਿੰਡ ਸਾਬੜਾ ‘ਚ ਇਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਇਕ ਘਰ ‘ਚ ਹੋਏ ਸਹਿਜ ਪਾਠ ਦੇ ਭੋਗ ਦੌਰਾਨ ਇਕ ਮਕਾਨ ਦੀ ਛੱਤ ਡਿੱਗ ਗਈ, ਜਿੱਥੇ 20 ਤੋਂ 22 ਲੋਕ ਘਰ ਦੀ ਛੱਤ ਹੇਠਾਂ ਆ ਗਏ ਅਤੇ ਇਕ ਔਰਤ ਅਤੇ ਇਕ ਆਦਮੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਭਜਨ ਸਿੰਘ ਉਰਫ ਲਵਲੀ ਪੁੱਤਰ ਭਗਵਾਨ ਸਿੰਘ ਦੇ ਘਰ ਸਹਿਜ ਪਾਠ ਸੀ ਅਤੇ ਉਸ ਦੇ ਘਰ ਬਹੁਤ ਸਾਰੇ ਲੋਕ ਆਏ ਹੋਏ ਸਨ।

ਦੱਸਿਆ ਜਾ ਰਿਹਾ ਹੈ ਕਿ ਲੋਕ ਘਰ ਦੀ ਛੱਤ ‘ਤੇ ਟੈਂਟਾਂ ‘ਚ ਬੈਠੇ ਸਨ ਅਤੇ ਛੱਤ ਬਹੁਤ ਪੁਰਾਣੀ ਸੀ, ਜਿਸ ਕਾਰਨ ਇਹ ਢਹਿ ਗਈ ਅਤੇ 20 ਤੋਂ 22 ਲੋਕ ਛੱਤ ਹੇਠਾਂ ਆ ਗਏ ਅਤੇ ਇਕ ਔਰਤ ਅਤੇ ਇਕ ਆਦਮੀ ਦੀ ਮੌਤ ਹੋ ਗਈ। ਇਸ ਦੌਰਾਨ ਜਦੋਂ ਲੋਕਾਂ ਨੇ ਚੀਕਣਾ ਸ਼ੁਰੂ ਕੀਤਾ ਤਾਂ ਮੌਕੇ ‘ਤੇ ਐਂਬੂਲੈਂਸ ਬੁਲਾਈ ਗਈ ਅਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments