ਲਖਨਊ : ਅਯੁੱਧਿਆ ਦੀ ਮਿਲਕੀਪੁਰ ਵਿਧਾਨ ਸਭਾ ਸੀਟ (Milkipur Assembly Seat) ‘ਤੇ ਹੋਈ ਜ਼ਿਮਨੀ ਚੋਣ ‘ਚ ਭਾਰਤੀ ਜਨਤਾ ਪਾਰਟੀ ਦੇ ਚੰਦਰ ਭਾਨੂ ਪਾਸਵਾਨ ਨੇ ਸਮਾਜਵਾਦੀ ਪਾਰਟੀ ਦੇ ਅਜੀਤ ਪ੍ਰਸਾਦ ਨੂੰ 61,639 ਵੋਟਾਂ ਨਾਲ ਹਰਾਇਆ।
30ਵੇਂ ਗੇੜ ਦੀ ਗਿਣਤੀ ਤੋਂ ਬਾਅਦ ਭਾਜਪਾ ਦੀ ਸ਼ਾਨਦਾਰ ਜਿੱਤ ‘ਤੇ ਮੋਹਰ ਲੱਗ ਗਈ ਹੈ। ਇਸ ਜ਼ਿਮਨੀ ਚੋਣ ਵਿੱਚ ਭਾਜਪਾ ਨੂੰ 145893, ਸਪਾ ਨੂੰ 84254, ਆਜ਼ਾਦ ਸਮਾਜ ਪਾਰਟੀ ਨੂੰ 5439 ਅਤੇ ਹੋਰਾਂ ਨੂੰ 6755 ਵੋਟਾਂ ਮਿਲੀਆਂ। ਮਿਲਕੀਪੁਰ ਜ਼ਿਮਨੀ ਚੋਣ ਵਿੱਚ ਕੁੱਲ 242341 ਵੋਟਰਾਂ ਨੇ ਆਪਣੀ ਵੋਟ ਪਾਈ ਹੈ।