ਪੰਜਾਬ : ਆਨਲਾਈਨ ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਦਾ ਨਾਮ ਬਦਲਿਆ ਜਾਵੇਗਾ। ਜ਼ੋਮੈਟੋ ਦਾ ਨਾਂ ਹੁਣ ਇਟਰਨਲ ਰੱਖਿਆ ਜਾਵੇਗਾ। ਕੰਪਨੀ ਦੇ ਬੋਰਡ ਨੇ ਵੀਰਵਾਰ ਨੂੰ ਨਾਮ ਬਦਲਣ ਦਾ ਫ਼ੈਸਲਾ ਕੀਤਾ। ਇਸ ਨੂੰ ਅਜੇ ਸ਼ੇਅਰਧਾਰਕਾਂ, ਮੰਤਰਾਲੇ ਅਤੇ ਹੋਰ ਜ਼ਰੂਰੀ ਅਥਾਰਟੀਆਂ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਹਾਲਾਂਕਿ, ਕੰਪਨੀ ਦੇ ਫੂਡ ਡਿਲੀਵਰੀ ਕਾਰੋਬਾਰ ਦਾ ਬ੍ਰਾਂਡ ਨਾਮ ਅਤੇ ਐਪ ਦਾ ਨਾਮ ‘ਜ਼ੋਮੈਟੋ’ ਹੀ ਰਹੇਗਾ।
ਜ਼ੋਮੈਟੋ ਦੇ ਸੰਸਥਾਪਕ ਅਤੇ ਸੀ.ਈ.ਓ ਦੀਪਇੰਦਰ ਗੋਇਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਬਲਿੰਕਿਟ ਨੂੰ ਖਰੀਦਿਆ ਤਾਂ ਉਨ੍ਹਾਂ ਨੇ ਕੰਪਨੀ ਅਤੇ ਬ੍ਰਾਂਡ/ਐਪ ‘ਚ ਫਰਕ ਕਰਨ ਲਈ ਜ਼ੋਮੈਟੋ ਦੀ ਬਜਾਏ ਇਟਰਨਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਅੱਜ ਬਲਿੰਕਿਟ ਨਾਲ ਕੁਝ ਹਾਸਲ ਕੀਤਾ ਹੈ, ਇਸ ਲਈ ਹੁਣ ਉਹ ਕੰਪਨੀ ਦਾ ਨਾਮ (ਬ੍ਰਾਂਡ / ਐਪ ਤੋਂ ਇਲਾਵਾ) ਜ਼ੋਮੈਟੋ ਲਿਮਟਿਡ ਤੋਂ ਬਦਲ ਕੇ ਇਟਰਨਲ ਲਿਮਟਿਡ ਕਰਨਾ ਚਾਹੁੰਦੇ ਹਨ।