ਨਵੀਂ ਦਿੱਲੀ : ਦਿੱਲੀ- NDR ਦੇ ਸਕੂਲਾਂ (Delhi- NDR Schools) ਵਿੱਚ ਇੱਕ ਵਾਰ ਫਿਰ ਬੰਬ ਧਮਾਕੇ ਦੀਆਂ ਧਮਕੀਆਂ (Bomb Blast Threats) ਮਿਲੀਆਂ ਹਨ। ਇਸ ਦੇ ਨਾਲ ਹੀ ਧਮਕੀ ਭਰੀ ਈ-ਮੇਲ ਦੇਖ ਕੇ ਸਕੂਲ ‘ਚ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਹ ਦੱਸਿਆ ਗਿਆ ਸੀ ਕਿ ਦਿੱਲੀ ਅਤੇ ਨੋਇਡਾ ਦੇ ਸਕੂਲਾਂ ਨੂੰ ਤਾਜ਼ਾ ਧਮਕੀ ਭਰੇ ਸੰਦੇਸ਼ ਮਿਲੇ ਹਨ। ਉਸੇ ਸਮੇਂ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਕੀ ਕਿਸ ਨੇ ਭੇਜੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਧਮਕੀਆਂ ਮਿਲਣ ਤੋਂ ਬਾਅਦ ਦਿੱਲੀ- NCR ਖੇਤਰ ਦੇ ਮਯੂਰ ਵਿਹਾਰ ਫੇਜ਼-1 ਦੇ ਐਲਕਨ ਇੰਟਰਨੈਸ਼ਨਲ ਸਕੂਲ ਵਿੱਚ ਜਾਂਚ ਕੀਤੀ ਗਈ। ਹਾਲਾਂਕਿ, ਸਕੂਲ ਵਿੱਚ ਕੁਝ ਵੀ ਅਸਾਧਾਰਣ ਨਹੀਂ ਮਿਲਿਆ। ਪੂਰਬੀ ਜ਼ਿਲ੍ਹੇ ਦਾ ਬੰਬ ਨਿਰੋਧਕ ਦਸਤਾ, ਐਸ.ਐਚ.ਓ. ਪਾਂਡਵ ਨਗਰ ਅਤੇ ਪੀ.ਐਸ ਸਟਾਫ ਦੇ ਨਾਲ ਸਕੂਲ ਪਹੁੰਚਿਆ। ਇਸ ਦੇ ਨਾਲ ਹੀ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸਕੂਲ ਦੇ ਕੰਪਲੈਕਸ ਦੀ ਤਲਾਸ਼ੀ ਲਈ ਗਈ ਹੈ।