Home ਸੰਸਾਰ ਢਾਕਾ ਸਮੇਤ ਬੰਗਲਾਦੇਸ਼ ਦੇ ਕਈ ਸ਼ਹਿਰਾਂ ‘ਚ ਸ਼ੁਰੂ ਹੋਈ ਹਿੰਸਾ , ਸ਼ੇਖ...

ਢਾਕਾ ਸਮੇਤ ਬੰਗਲਾਦੇਸ਼ ਦੇ ਕਈ ਸ਼ਹਿਰਾਂ ‘ਚ ਸ਼ੁਰੂ ਹੋਈ ਹਿੰਸਾ , ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ਨੂੰ ਲਗਾਈ ਅੱਗ

0

ਢਾਕਾ : ਬੰਗਲਾਦੇਸ਼ ਤੋਂ ਵੱਡੇ ਹੰਗਾਮੇ ਦੀ ਖ਼ਬਰ ਆ ਰਹੀ ਹੈ। ਅਵਾਮੀ ਲੀਗ ਦੇ 6 ਫਰਵਰੀ ਨੂੰ ਪ੍ਰਸਤਾਵਿਤ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਰਾਜਧਾਨੀ ਢਾਕਾ ਸਮੇਤ ਬੰਗਲਾਦੇਸ਼ ਦੇ ਕਈ ਸ਼ਹਿਰਾਂ ਵਿੱਚ ਹਿੰਸਾ ਸ਼ੁਰੂ ਹੋ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਢਾਕਾ ਦੇ ਧਨਮੰਡੀ ਇਲਾਕੇ ‘ਚ ਸਥਿਤ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ‘ਤੇ ਹਮਲਾ ਕਰ ਦਿੱਤਾ।

ਜਾਣਕਾਰੀ ਮੁਤਾਬਾਕ, ਹਮਲਾਵਰ ਬੁਲਡੋਜ਼ਰ ਲੈ ਕੇ ਪਹੁੰਚੇ ਸਨ। ਉਨ੍ਹਾਂ ਨੇ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ਨੂੰ ਅੱਗ ਲਗਾ ਦਿੱਤੀ। ਅਵਾਮੀ ਲੀਗ ਦੇ ਹਜ਼ਾਰਾਂ ਸਮਰਥਕਾਂ, ਵਰਕਰਾਂ ਅਤੇ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ 6 ਫਰਵਰੀ ਨੂੰ ਭਾਵ ਅੱਜ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨੇ ਆਪਣੇ ਵਰਕਰਾਂ ਅਤੇ ਨੇਤਾਵਾਂ ਨੂੰ ਸੜਕਾਂ ‘ਤੇ ਉਤਰਨ ਦੀ ਅਪੀਲ ਕੀਤੀ ਸੀ।

ਪ੍ਰਦਰਸ਼ਨ ਦੀ ਤਿਆਰੀ ‘ਚ ਹੈ ਅਵਾਮੀ ਲੀਗ
ਅਵਾਮੀ ਲੀਗ ਅੱਜ ਬੰਗਲਾਦੇਸ਼ ‘ਚ ਹਾਈਵੇਅ ਸਮੇਤ ਕਈ ਸ਼ਹਿਰਾਂ ‘ਚ ਟਰਾਂਸਪੋਰਟ ਸਿਸਟਮ ਨੂੰ ਬੰਦ ਕਰਕੇ ਜਾਮ ਕਰਨ ਦੀ ਤਿਆਰੀ ਕਰ ਰਹੀ ਹੈ। ਅਵਾਮੀ ਲੀਗ ਨੇ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਮੌਜੂਦਾ ਅੰਤਰਿਮ ਸਰਕਾਰ ਅਤੇ ਅਵਾਮੀ ਲੀਗ ਦੇ ਨੇਤਾਵਾਂ ਅਤੇ ਵਰਕਰਾਂ ਵਿਰੁੱਧ ਹਿੰਸਾ ਦੇ ਵਿਰੋਧ ‘ਚ ਵਿਸ਼ਾਲ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ।

ਬਦਮਾਸ਼ਾਂ ਨੇ ਕੀਤੀ ਭੰਨਤੋੜ 
ਪ੍ਰਦਰਸ਼ਨਕਾਰੀਆਂ ਨੇ ਜਵਾਬੀ ਕਾਰਵਾਈ ਵਜੋਂ ਧਨਮੰਡੀ 32 ਵਿੱਚ ਬੁਲਡੋਜ਼ਰ ਮਾਰਚ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਪਹਿਲਾਂ ਰਾਤ 9 ਵਜੇ ਬੁਲਡੋਜ਼ਰ ਨਾਲ ਮਕਾਨ ਢਾਹੁਣ ਦੀ ਧਮਕੀ ਦਿੱਤੀ ਸੀ, ਪਰ ਪ੍ਰਦਰਸ਼ਨਕਾਰੀਆਂ ਨੇ ਆਪਣਾ ਮਨਸੂਬਾ ਬਦਲਿਆ ਅਤੇ ਰਾਤ 8 ਵਜੇ ਤੱਕ ਪਹੁੰਚ ਗਏ। ਉਹ ਰੈਲੀ ਕਰਦੇ ਹੋਏ ਰਿਹਾਇਸ਼ ‘ਤੇ ਪਹੁੰਚੇ ਅਤੇ ਮੁੱਖ ਗੇਟ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਵੱਡੀ ਪੱਧਰ ‘ਤੇ ਭੰਨਤੋੜ ਕੀਤੀ।

ਬੰਗਲਾਦੇਸ਼ ‘ਚ ਹਾਲਾਤ ਗੰਭੀਰ
ਅਵਾਮੀ ਲੀਗ ਦੇ ਪ੍ਰਦਰਸ਼ਨ ਤੋਂ ਠੀਕ ਇੱਕ ਸ਼ਾਮ ਪਹਿਲਾਂ ਬੰਗਲਾਦੇਸ਼ ਵਿੱਚ ਸਥਿਤੀ ਗੰਭੀਰ ਹੋ ਗਈ ਹੈ। ਬਦਮਾਸ਼ਾਂ ਨੇ ਗੇਟ ਤੋੜਿਆ ਅਤੇ ਜ਼ਬਰਦਸਤੀ ਸ਼ੇਖ ਮੁਜੀਬੁਰ ਰਹਿਮਾਨ ਦੀ ਰਿਹਾਇਸ਼ ਵਿੱਚ ਦਾਖਲ ਹੋ ਗਏ। ਜਾਣਕਾਰੀ ਮੁਤਾਬਕ ਇਹ ਵਿਰੋਧ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਦਿੱਤੇ ਗਏ ਆਨਲਾਈਨ ਭਾਸ਼ਣ ਦੇ ਜਵਾਬ ‘ਚ ਸ਼ੁਰੂ ਹੋਇਆ ਹੈ।

Exit mobile version