ਪੰਜਾਬ : ਇਸ ਵਾਰ ਦੀ ਸਭ ਤੋਂ ਵੱਡੀ ਖ਼ਬਰ ਪੰਜਾਬ ਦੇ ਬਠਿੰਡਾ ਤੋਂ ਸਾਹਮਣੇ ਆਈ ਹੈ ਕਿ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਦਾ ਤਾਜ ਪਹਿ ਨਿਆ ਗਿਆ ਹੈ। ਪਦਮਜੀਤ ਮਹਿਤਾ ਬਠਿੰਡਾ ਦੇ ਮੇਅਰ ਚੁਣੇ ਗਏ ਹਨ। ਉਹ ਅਮਰਜੀਤ ਮਹਿਤਾ ਦਾ ਪੁੱਤਰ ਹੈ। ਉਹ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਹਨ। ਇਸ ਦੌਰਾਨ ਪਦਮਜੀਤ ਮਹਿਤਾ ਬਣਨ ‘ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।
ਬਠਿੰਡਾ ਨਗਰ ਨਿਗਮ ਵਿੱਚ ਕੁੱਲ 50 ਕੌਂਸਲਰ ਸਨ। ਪਦਮਜੀਤ ਨੂੰ ਮੇਅਰ ਦੀ ਚੋਣ ਲਈ 26 ਦਾ ਅੰਕੜਾ ਪਾਰ ਕਰਨਾ ਸੀ ਪਰ ਪਦਮਜੀਤ ਨੂੰ 35 ਵੋਟਾਂ ਮਿਲੀਆਂ। ਇਸ ਤੋਂ ਪਹਿਲਾਂ ‘ਆਪ’ ਨੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ‘ਚ ਜਿੱਤ ਹਾਸਲ ਕੀਤੀ ਸੀ।