ਮੁੰਬਈ : ਭਾਰਤੀ ਟੀਮ ਨੇ ਅਭਿਸ਼ੇਕ ਸ਼ਰਮਾ ਦੇ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਖ਼ਿਲਾਫ਼ ਪੰਜਵੇਂ ਟੀ-20 ਮੈਚ ‘ਚ 247 ਦੌੜਾਂ ਬਣਾ ਕੇ ਵੱਡੀ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਅਭਿਸ਼ੇਕ ਨੇ 54 ਗੇਂਦਾਂ ‘ਤੇ 135 ਦੌੜਾਂ ਬਣਾਈਆਂ। ਇਸ ਮੈਚ ‘ਚ ਭਾਰਤੀ ਟੀਮ ਨੇ ਟੀ-20 ਦਾ ਚੌਥਾ ਸਭ ਤੋਂ ਵੱਡਾ ਸਕੋਰ ਬਣਾਇਆ। ਟੀਮ ਇੰਡੀਆ ਨੇ ਇਸ ਤੋਂ ਪਹਿਲਾਂ 2024 ‘ਚ ਬੰਗਲਾਦੇਸ਼ ਖ਼ਿਲਾਫ਼ 6 ਵਿਕਟਾਂ ‘ਤੇ 297 ਦੌੜਾਂ ਅਤੇ ਇਸ ਸਾਲ 2024 ‘ਚ ਦੱਖਣੀ ਅਫਰੀਕਾ ਖ਼ਿਲਾਫ਼ 283 ਦੌੜਾਂ ਬਣਾਈਆਂ ਸਨ।
ਇਸ ਤੋਂ ਇਲਾਵਾ ਉਨ੍ਹਾਂ ਨੇ 2017 ‘ਚ ਸ਼੍ਰੀਲੰਕਾ ਖ਼ਿਲਾਫ਼ ਪੰਜ ਵਿਕਟਾਂ ‘ਤੇ 260 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਇੱਕ ਪਾਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ 344/4 ਹੈ। ਇਹ ਰਿਕਾਰਡ ਜ਼ਿੰਬਾਬਵੇ ਨੇ ਆਈ.ਸੀ.ਸੀ ਪੁਰਸ਼ ਟੀ -20 ਵਿਸ਼ਵ ਕੱਪ 2024 ਦੇ ਉਪ-ਖੇਤਰੀ ਅਫਰੀਕਾ ਕੁਆਲੀਫਾਇਰ ਦੌਰਾਨ ਗਾਂਬੀਆ ਵਿਰੁੱਧ ਬਣਾਇਆ ਸੀ। ਬਾਕੀ 297/6 ਦਾ ਸਕੋਰ ਭਾਰਤ ਨੇ ਅਕਤੂਬਰ 2024 ਵਿੱਚ ਬੰਗਲਾਦੇਸ਼ ਵਿਰੁੱਧ ਬਣਾਇਆ ਸੀ। ਇਸ ਤੋਂ ਇਲਾਵਾ ਸ਼੍ਰੀਲੰਕਾ ਨੇ 2007 ‘ਚ ਕੀਨੀਆ ਖ਼ਿਲਾਫ਼ 260/6 ਦਾ ਸਕੋਰ ਬਣਾਇਆ ਸੀ।