Homeਦੇਸ਼ਅਦਾਕਾਰ ਰਾਜੇਸ਼ ਅਵਸਥੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ,...

ਅਦਾਕਾਰ ਰਾਜੇਸ਼ ਅਵਸਥੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ , ਅੱਜ ਰਾਏਪੁਰ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ

ਛੱਤੀਸਗੜ੍ਹ : ਛੱਤੀਸਗੜ੍ਹ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੀਨੀਅਰ ਭਾਜਪਾ ਨੇਤਾ ਅਤੇ ਛੱਤੀਸਗੜ੍ਹੀ ਫਿਲਮ ਅਦਾਕਾਰ ਰਾਜੇਸ਼ ਅਵਸਥੀ (Chhattisgarh Film Actor Rajesh Awasthi) ਦਾ 42 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਏਪੁਰ ‘ਚ ਆਖਰੀ ਸਾਹ ਲਿਆ। ਰਾਜੇਸ਼ ਅਵਸਥੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਛੱਤੀਸਗੜ੍ਹ ਦੇ ਭਾਜਪਾ ਵਰਕਰਾਂ ਅਤੇ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।

ਰਾਜੇਸ਼ ਅਵਸਥੀ ਨੇ ਸ਼ਨੀਵਾਰ ਰਾਤ ਕਰੀਬ 11:30 ਵਜੇ ਰਾਏਪੁਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਰਾਜਧਾਨੀ ਰਾਏਪੁਰ ਦੇ ਮਾਲਵਾੜੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਹ ਛੱਤੀਸਗੜ੍ਹੀ ਫਿਲਮ ਇੰਡਸਟਰੀ ਜਿਸਨੂੰ ਛਾਲੀਵੁੱਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੇ ਇਕ ਲੋਕਪ੍ਰਿਅ ਅਦਾਕਾਰ , ਨਿਰਮਾਤਾ ਅਤੇ ਨਿਰਦੇਸ਼ਕ ਸਨ।

ਰਾਜੇਸ਼ ਅਵਸਥੀ ਦੇ ਯੋਗਦਾਨ ਨੂੰ ਬੀ.ਜੇ.ਪੀ. ਨੇ ਕੀਤਾ ਯਾਦ

ਰਾਜੇਸ਼ ਅਵਸਥੀ ਦੀ ਮੌਤ ਨਾਲ ਭਾਜਪਾ ਨੂੰ ਵੀ ਡੂੰਘਾ ਨੁਕਸਾਨ ਹੋਇਆ ਹੈ। ਉਹ ਪਾਰਟੀ ਵਿੱਚ ਇੱਕ ਮਹੱਤਵਪੂਰਨ ਅਹੁਦਾ ਰੱਖਦੇ ਸਨ। ਭਾਜਪਾ ਨੇ ਉਨ੍ਹਾਂ ਨੂੰ ਸੱਭਿਆਚਾਰਕ ਸੈੱਲ ਦੇ ਸੂਬਾ ਕਨਵੀਨਰ ਵਜੋਂ ਵੱਡੀ ਜ਼ਿੰਮੇਵਾਰੀ ਸੌਂਪੀ ਸੀ। ਇਸ ਤੋਂ ਇਲਾਵਾ ਉਹ ਛੱਤੀਸਗੜ੍ਹ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਵੀ ਰਹੇ। ਰਾਜੇਸ਼ ਅਵਸਥੀ ਨੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਦੀ ਅਗਵਾਈ ਕੀਤੀ ਸੀ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦਾ ਕੰਮ ਕੀਤਾ ਸੀ।

ਬਾਲੀਵੁੱਡ ਦੇ ਸੁਪਰਹਿੱਟ ਅਦਾਕਾਰ

ਰਾਜੇਸ਼ ਅਵਸਥੀ ਨੇ ਛੱਤੀਸਗੜ੍ਹੀ ਫਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਨੇ ‘ਮਯਾਰੂ ਬਾਬੂ’, ‘ਮਾਇਆ 2’, ‘ਮਾਇਆ ਦੇ ਦੇ ਮਾਇਆ ਲੇ ਲੇ’, ‘ਪਰਸ਼ੂਰਾਮ’, ‘ਤੁਰਾ ਚਾਹਵਾਲਾ’ ਅਤੇ ‘ਕਿਰੀਆ’ ਵਰਗੀਆਂ ਫਿਲਮਾਂ ਕੀਤੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵੈੱਬ ਸੀਰੀਜ਼ ‘ਅਨਾਰਕੀ’ ‘ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਸ ਵੈੱਬ ਸੀਰੀਜ਼ ‘ਚ ਉਨ੍ਹਾਂ ਨੇ ਬਾਲੀਵੁੱਡ ਅਦਾਕਾਰਾਂ ਨਾਲ ਕੰਮ ਕੀਤਾ ਸੀ। ਰਾਜੇਸ਼ ਅਵਸਥੀ ਨੇ ਐਂਥੋਲੋਜੀ ਫਿਲਮ ‘ਲੰਤਾਰਾਣੀ’ ਵਿੱਚ ਵੀ ਮਹੱਤਵਪੂਰਣ ਭੂਮਿਕਾ ਨਿਭਾਈ ਸੀ।

ਰਾਜੇਸ਼ ਅਵਸਥੀ ਦੇ ਦੇਹਾਂਤ ਨਾਲ ਛੱਤੀਸਗੜ੍ਹ ਫਿਲਮ ਇੰਡਸਟਰੀ ਅਤੇ ਭਾਜਪਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸਮੇਂ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹਮਦਰਦੀ ਜ਼ਾਹਰ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments