ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਅੱਜ ਸਵੇਰੇ 11 ਵਜੇ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ ਕਿ ਐਲ.ਪੀ.ਜੀ. ਗੈਸ ਸਿਲੰਡਰ ਦੀਆਂ ਕੀਮਤਾਂ (LPG Gas Cylinder Prices) ਵਿੱਚ ਕਮੀ ਆਈ ਹੈ। ਵਪਾਰਕ ਐਲ.ਪੀ.ਜੀ. ਗੈਸ ਸਿਲੰਡਰ ਅੱਜ ਤੋਂ ਸਸਤੇ ਹੋ ਗਏ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਗ੍ਰਾਮ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 7 ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਦਿੱਲੀ ‘ਚ ਇਸ ਦੀ ਕੀਮਤ 1797 ਰੁਪਏ ਹੋ ਗਈ ਹੈ।
ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ 14 ਕਿਲੋ ਗ੍ਰਾਮ ਦੇ ਸਿਲੰਡਰ ਦੀਆਂ ਕੀਮਤਾਂ 1 ਅਗਸਤ, 2024 ਤੋਂ ਸਥਿਰ ਹਨ। ਦਿੱਲੀ ‘ਚ ਇਸ ਦੀ ਕੀਮਤ 803 ਰੁਪਏ, ਕੋਲਕਾਤਾ ‘ਚ 829 ਰੁਪਏ, ਮੁੰਬਈ ‘ਚ 802.50 ਰੁਪਏ ਅਤੇ ਚੇਨਈ ‘ਚ 818.50 ਰੁਪਏ ਹੋ ਗਈ ਹੈ। ਸਾਲ 2025 ‘ਚ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ‘ਚ ਇਹ ਦੂਜੀ ਕਟੌਤੀ ਹੈ। ਜਨਵਰੀ ਦੇ ਪਹਿਲੇ ਦਿਨ ਵੀ ਇਨ੍ਹਾਂ ਦੀਆਂ ਕੀਮਤਾਂ ‘ਚ ਕਮੀ ਆਈ ਸੀ। 1 ਦਸੰਬਰ ਨੂੰ 19 ਕਿਲੋ ਗ੍ਰਾਮ ਦੇ ਵਪਾਰਕ ਸਿਲੰਡਰ ਦੀ ਕੀਮਤ 1818.50 ਰੁਪਏ ਸੀ, ਜੋ ਹੁਣ ਘੱਟ ਕੇ 1797 ਰੁਪਏ ਹੋ ਗਈ ਹੈ।