ਲਾਹੌਰ : ਕ੍ਰਿਕਟ ਦੇ ਫੈਨਜ਼ ਨੂੰ ਚੈਂਪੀਅਨਜ਼ ਟਰਾਫੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਚੈਂਪੀਅਨਸ ਟਰਾਫੀ ਦਾ ਉਦਘਾਟਨੀ ਸਮਾਰੋਹ 16 ਫਰਵਰੀ ਨੂੰ ਲਾਹੌਰ ਵਿੱਚ ਹੋਵੇਗਾ। ਇਸ ਦਾ ਆਯੋਜਨ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਏ ਹਜ਼ੂਰੀ ਬਾਗ ਕਿਲ੍ਹੇ ਵਿੱਚ ਕੀਤਾ ਜਾਵੇਗਾ। ਇੰਨਾ ਹੀ ਨਹੀਂ ਫੋਟੋਸ਼ੂਟ ਤੋਂ ਬਾਅਦ ਸਾਰੀਆਂ ਟੀਮਾਂ ਦੇ ਕਪਤਾਨਾਂ ਦੀ ਪ੍ਰੈੱਸ ਕਾਨਫਰੰਸ ਵੀ ਹੋਵੇਗੀ। ਹਾਲਾਂਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਇਸ ‘ਚ ਸ਼ਾਮਲ ਹੋਣ ਜਾਂ ਨਾ ਹੋਣ ਦੀ ਸਥਿਤੀ ਸਪੱਸ਼ਟ ਨਹੀਂ ਹੈ।
ਪੀਟੀਆਈ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਅਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਜਲਦੀ ਹੀ ਉਦਘਾਟਨੀ ਸਮਾਰੋਹ ਦਾ ਐਲਾਨ ਕਰਨਗੇ। ਰੋਹਿਤ ਦੇ ਪਾਕਿਸਤਾਨ ਜਾਂਦੇ ਹਨ ਜਾਂ ਨਹੀਂ ਇਸ ਬਾਰੇ ਵੀ ਉਹ ਸਥਿਤੀ ਸਪੱਸ਼ਟ ਕਰਨਗੇ। ਸਮਾਰੋਹ ਲਈ ਮਸ਼ਹੂਰ ਹਸਤੀਆਂ, ਕ੍ਰਿਕਟ ਦੇ ਦਿੱਗਜ ਅਤੇ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਨੂੰ ਬੁਲਾਇਆ ਜਾ ਰਿਹਾ ਹੈ। ਹਜ਼ੂਰੀ ਬਾਗ ਲਾਹੌਰ, ਪਾਕਿਸਤਾਨ ਵਿੱਚ ਇੱਕ ਬਾਗ ਹੈ। ਇਸ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਹੋਇਆ ਸੀ। ਇਸ ਦੇ ਕੇਂਦਰ ਵਿਚ ਹਜ਼ੂਰੀ ਬਾਗ ਬਾਰਾਂਦਰੀ ਹੈ, ਜਿਸ ਨੂੰ ਮਹਾਰਾਜਾ ਦੁਆਰਾ 1813 ਵਿਚ ਸ਼ੁਜਾ ਸ਼ਾਹ ਦੁਰਾਨੀ ਤੋਂ ਕੋਹਿਨੂਰ ਹੀਰਾ ਪ੍ਰਾਪਤ ਕਰਨ ਤੋਂ ਬਾਅਦ 1818 ਵਿਚ ਬਣਾਇਆ ਗਿਆ ਸੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ 7 ਫਰਵਰੀ ਨੂੰ ਗੱਦਾਫੀ ਸਟੇਡੀਅਮ ਨੂੰ ਦੁਬਾਰਾ ਖੋਲ੍ਹਣਗੇ। ਇੱਥੇ 11 ਫਰਵਰੀ ਨੂੰ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਪੀਸੀਬੀ ਨੈਸ਼ਨਲ ਸਟੇਡੀਅਮ ਕਰਾਚੀ ਦਾ ਉਦਘਾਟਨ ਕਰਨਗੇ। ਚੈਂਪੀਅਨਸ ਟਰਾਫੀ ਦਾ ਪਹਿਲਾ ਮੈਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ 19 ਫਰਵਰੀ ਨੂੰ ਇੱਥੇ ਖੇਡਿਆ ਜਾਵੇਗਾ। ਫਿਲਹਾਲ ਦੋਵਾਂ ਸਟੇਡੀਅਮਾਂ ‘ਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ।