ਪ੍ਰਯਾਗਰਾਜ : ਮਹਾਕੁੰਭ ਵਿੱਚ ਮਾਲਾ ਵੇਚਣ ਵਾਲੀ ਮੋਨਾਲੀਸਾ (Monalisa) ਦੀ ਕਿਸਮਤ ਚਮਕਣ ਵਾਲੀ ਹੈ। ਦਰਅਸਲ, ਫਿਲਮ ਡਾਇਰੈਕਟਰ ਸਨੋਜ ਮਿਸ਼ਰਾ (Film Director Sanoj Mishra) ਨੇ ਫਿਲਮ ‘ਦਿ ਡਾਇਰੀ ਆਫ ਮਨੀਪੁਰ’ ‘ਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਸੀ। ਮੋਨਾਲੀਸਾ ਨੇ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ। ਸਨੋਜ ਮਿਸ਼ਰਾ ਨੇ ਫਿਲਮ ਦੀ ਸ਼ੂਟਿੰਗ ਦੇ ਲਈ ਅੱਜ ਉਨ੍ਹਾਂ ਦੇ ਘਰ ਪਹੁੰਚ ਕੇ ਸਾਈਨ ਕਰਾਈ ਹੈ । ਫਿਲਮ ‘ਦਿ ਡਾਇਰੀ ਆਫ ਮਨੀਪੁਰ’ ਫਿਲਮ ਦੇ ਡਾਇਰੈਕਟਰ ਨੇ ਖੁਦ ਵਾਇਰਲ ਗਰਲ ਦੇ ਘਰ ਪਹੁੰਚ ਕੇ ਪਰਿਵਾਰ ਦੀ ਮੌਜੂਦਗੀ ਵਿੱਚ ਦਸਤਖਤ ਕਰਵਾਏ ।
ਮੋਨਾਲੀਸਾ ਦੇ ਪਿਤਾ ਜੈ ਸਿੰਘ ਭੋਸਲੇ ਨੇ ਫਿਲਮ ‘ਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਮੋਨਾਲੀਸਾ ਇੱਕ ਰਿਟਾਇਰਡ ਆਰਮੀ ਅਫਸਰ ਦੀ ਧੀ ਦਾ ਕਿਰਦਾਰ ਨਿਭਾਏਗੀ। ਫਿਲਮ ਇੱਕ ਪ੍ਰੇਮ ਕਹਾਣੀ ਦੇ ਨਾਲ-ਨਾਲ ਸਥਾਨਕ ਮੁੱਦਿਆਂ ਨੂੰ ਵੀ ਦਰਸਾਏਗੀ। ਇਹ ਫਿਲਮ ਅਗਲੇ ਮਹੀਨੇ ਉੱਤਰ ਪੂਰਬ ਵਿੱਚ ਫਲੋਰ ‘ਤੇ ਜਾਵੇਗੀ ਅਤੇ ਅਕਤੂਬਰ 2025 ਵਿੱਚ ਰਿਲੀਜ਼ ਹੋਣ ਵਾਲੀ ਹੈ।
ਮੋਨਾਲੀਸਾ ਮਹੇਸ਼ਵਰ ਦੀ ਰਹਿਣ ਵਾਲੀ ਹੈ ਅਤੇ ਪਾਰਦੀ ਭਾਈਚਾਰੇ ਨਾਲ ਸਬੰਧਤ ਹੈ। ਕੁਝ ਮਹੀਨੇ ਪਹਿਲਾਂ ਪ੍ਰਯਾਗਰਾਜ ‘ਚ ਮਹਾਕੁੰਭ ਦੌਰਾਨ ਉਨ੍ਹਾਂ ਦੀਆਂ ਮਾਲਾ ਵੇਚਣ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਉਸ ਦੀਆਂ ਖੂਬਸੂਰਤ ਅੱਖਾਂ ਨੇ ਸਾਰਿਆਂ ਦਾ ਧਿਆਨ ਖਿੱਚਿਆ ਅਤੇ ਉਸ ਨੂੰ ਇੰਟਰਨੈਟ ਸਨਸਨੀ ਦਾ ਖਿਤਾਬ ਦਿਵਾਇਆ। ਫਿਰ ਫਿਲਮ ਨਿਰਦੇਸ਼ਕ ਸਨੋਜ ਮਿਸ਼ਰਾ ਦੀ ਨਜ਼ਰ ਉਸ ‘ਤੇ ਪਈ। ਫਿਰ ਉਨ੍ਹਾਂ ਨੇ ਮੋਨਾਲੀਸਾ ਨੂੰ ਆਪਣੀ ਫਿਲਮ ਵਿੱਚ ਹੀਰੋਇਨ ਬਣਾਉਣ ਦਾ ਵਾਅਦਾ ਕੀਤਾ ।