Home ਰਾਜਸਥਾਨ ACB ਦੀ ਟੀਮ ਨੇ ਰਿਸ਼ਵਤ ਲੈਂਦੇ ਹੋਏ ਗ੍ਰਾਮ ਵਿਕਾਸ ਅਧਿਕਾਰੀ ਨੂੰ ਰੰਗੇ...

ACB ਦੀ ਟੀਮ ਨੇ ਰਿਸ਼ਵਤ ਲੈਂਦੇ ਹੋਏ ਗ੍ਰਾਮ ਵਿਕਾਸ ਅਧਿਕਾਰੀ ਨੂੰ ਰੰਗੇ ਹੱਥੀਂ ਕੀਤਾ ਕਾਬੂ

0

ਬੰਸਵਾੜਾ : ਭ੍ਰਿਸ਼ਟਾਚਾਰ ਰੋਕੂ ਬਿਊਰੋ (The Anti Corruption Bureau),(ਏ.ਸੀ.ਬੀ.) ਬਾਂਸਵਾੜਾ ਦੀ ਟੀਮ ਨੇ ਬੀਤੇ ਦਿਨ ਭਾਪੋਰ ਪਿੰਡ ਵਿਕਾਸ ਅਧਿਕਾਰੀ ਪ੍ਰਭੂਲਾਲ ਪਾਰਗੀ ਨੂੰ 16,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ।

ਏ.ਸੀ.ਬੀ. ਦੇ ਡਾਇਰੈਕਟਰ ਜਨਰਲ ਡਾ. ਰਵੀ ਪ੍ਰਕਾਸ਼ ਮਹਿਰਦਾ ਨੇ ਕਿਹਾ ਕਿ ਏ.ਸੀ.ਬੀ. ਦੀ ਬਾਂਸਵਾੜਾ ਇਕਾਈ ਨੂੰ ਪਿੰਡ ਦੇ ਵਿਕਾਸ ਅਧਿਕਾਰੀ ਤੋਂ ਰਿਸ਼ਵਤ ਮੰਗਣ ਦੀ ਸ਼ਿਕਾਇਤ ਮਿਲੀ ਸੀ। ਜਿਸ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਪਿਤਾ ਅਟਲ ਸੇਵਾ ਕੇਂਦਰ ਭਾਪੋਰ ਵਿੱਚ ਠੇਕੇ ਰਾਹੀਂ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਹਨ।

ਉਸ ਦੇ ਪਿਤਾ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਹੈ। ਉਸਨੇ ਤਨਖਾਹ ਦਾ ਬਿੱਲ ਬਣਾਉਣ ਲਈ ਗ੍ਰਾਮ ਵਿਕਾਸ ਅਧਿਕਾਰੀ ਪ੍ਰਭੂਲਾਲ ਪਾਰਗੀ ਨੂੰ ਕਈ ਬੇਨਤੀਆਂ ਕੀਤੀਆਂ। ਜਦੋਂ ਕਿ ਵੀ.ਡੀ.ਓ. ਪਾਰਗੀ 25 ਹਜ਼ਾਰ ਰੁਪਏ ਦੀ ਰਿਸ਼ਵਤ ਦਿੱਤੇ ਬਗੈਰ ਬਿਲ ਬਣਾਉਣ ਨੂੰ ਤਿਆਰ ਨਹੀਂ ਸੀ । ਹਾਂਲਾਕਿ ਬਾਅਦ ਵਿੱਚ ਉਸਨੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ‘ਤੇ ਬਿਲ ਬਣਾਉਣ ਦੀ ਸਹਿਮਤੀ ਜਤਾ ਦਿੱਤੀ ਸੀ।

ਜਿਸਦੇ ਏਵਜ਼ ਵਿੱਚ 20 ਜਨਵਰੀ ਨੂੰ ਉਸਨੇ ਚਾਰ ਹਜ਼ਾਰ ਰੁਪਏ ਲੈ ਲਏ ਅਤੇ ਬਾਕੀ ਦੇ 16 ਹਜ਼ਾਰ ਰੁਪਏ ਲੈ ਕੇ ਬੀਤੇ ਦਿਨ ਬੁਲਾਇਆ ਸੀ। ਜਿਵੇਂ ਹੀ ਉਸ ਨੇ ਰਿਸ਼ਵਤ ਲਈ, ਏ.ਸੀ.ਬੀ. ਉਦੈਪੁਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਰਾਜੇਂਦਰ ਪ੍ਰਸਾਦ ਗੋਇਲ ਦੇ ਨਿਰਦੇਸ਼ਾਂ ਹੇਠ ਏ.ਐਸ.ਪੀ. ਰਿਸ਼ੀਕੇਸ਼ ਮੀਨਾ ਦੀ ਅਗਵਾਈ ਵਾਲੀ ਏ.ਸੀ.ਬੀ. ਟੀਮ ਨੇ ਪਹਿਲਾਂ ਹੀ ਦੋਸ਼ੀ ਪ੍ਰਭੂ ਲਾਲ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸ ਕੋਲੋਂ 16,000 ਰੁਪਏ ਵੀ ਬਰਾਮਦ ਕੀਤੇ ਹਨ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Exit mobile version