ਰਾਜਸਥਾਨ : ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ (Sawai Madhopur District) ਦੇ ਲਹਸੋਦਾ ਪਿੰਡ ਨੇੜੇ ਇਕ ਖੂਹ ‘ਚੋਂ ਇਕ ਔਰਤ ਅਤੇ ਉਸ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਦੱਸਿਆ ਕਿ ਔਰਤ ਅਤੇ ਉਸ ਦੇ ਦੋ ਬੱਚੇ 25 ਜਨਵਰੀ ਤੋਂ ਲਾਪਤਾ ਸਨ। ਔਰਤ ਦੇ ਸਹੁਰੇ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।
ਪੁਲਿਸ ਅਧਿਕਾਰੀ ਰਾਵੰਜਨਾ ਡੂੰਗਰ ਥਾਣੇ ਦੇ ਇੰਚਾਰਜ ਹਰੀਮਾਨ ਮੀਨਾ ਨੇ ਦੱਸਿਆ ਕਿ ਔਰਤ ਅਨੀਸ਼ਾ ਯੋਗੀ (30) ਅਤੇ ਉਸ ਦੇ ਬੇਟੇ ਹਿਮਾਂਸ਼ੂ (7) ਅਤੇ ਦਕਸ਼ (5) ਦੀਆਂ ਲਾਸ਼ਾਂ ਬੀਤੇ ਦਿਨ ਨੇੜੇ ਦੇ ਖੂਹ ‘ਚੋਂ ਮਿਲੀਆਂ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਅਤੇ ਅੰਤਿਮ ਸਸਕਾਰ ਪੂਰਾ ਕਰ ਲਿਆ ਗਿਆ।
ਪੁਲਿਸ ਮੁਤਾਬਕ 25 ਜਨਵਰੀ ਨੂੰ ਅਨੀਸ਼ਾ ਨੇ ਦੋਵਾਂ ਬੱਚਿਆਂ ਨੂੰ ਆਪਣੀ ਚੁੰਨੀ ‘ਚ ਲਪੇਟ ਕੇ ਖੂਹ ‘ਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਦੀ ਭਾਲ ਕਰਦੇ ਰਹੇ। ਕੁਝ ਸਮੇਂ ਬਾਅਦ ਖੂਹ ‘ਚੋਂ ਬਦਬੂ ਆਉਣ ਲੱਗੀ ਅਤੇ ਲਾਸ਼ਾਂ ਤੈਰਦੀਆਂ ਨਜ਼ਰ ਆਈਆਂ।
ਅਨੀਸ਼ਾ ਨੇ ਆਪਣੇ ਪਤੀ ਰਮੇਸ਼ ਨੂੰ ਖੇਤ ਵਿੱਚ ਖੜ੍ਹੀ ਆਪਣੀ ਇੱਕ ਆਖਰੀ ਫੋਟੋ ਭੇਜੀ ਸੀ , ਜੋ ਰੇਲਵੇ ਵਿੱਚ ਟੈਕਨੀਸ਼ੀਅਨ ਹਨ ।ਰਮੇਸ਼ ਨੇ ਫਿਰ ਆਪਣੇ ਪਿਤਾ ਨੂੰ ਫੋਨ ਕੀਤਾ ਅਤੇ ਅਨੀਸ਼ਾ ਅਤੇ ਬੱਚਿਆਂ ਬਾਰੇ ਪੁੱਛਿਆ ਅਤੇ ਕਿਹਾ ਕਿ ਉਸਨੇ ਸਰ੍ਹੋਂ ਦੇ ਖੇਤ ਤੋਂ ਤਿੰਨਾਂ ਦੀਆਂ ਤਸਵੀਰਾਂ ਭੇਜੀਆਂ ਸਨ। ਪੁਲਿਸ ਨੇ ਦੱਸਿਆ ਕਿ ਪਹਿਲੀ ਨਜ਼ਰ ‘ਚ ਇਹ ਖੁਦਕੁਸ਼ੀ ਦਾ ਮਾਮਲਾ ਹੈ।