Home ਸੰਸਾਰ ਡੋਨਾਲਡ ਟਰੰਪ ਦੀ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਛੱਡਣ ਦੀ ਪੇਸ਼ਕਸ਼, ਮਿਲੇਗੀ 8...

ਡੋਨਾਲਡ ਟਰੰਪ ਦੀ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਛੱਡਣ ਦੀ ਪੇਸ਼ਕਸ਼, ਮਿਲੇਗੀ 8 ਮਹੀਨੇ ਦੀ ਤਨਖਾਹ

0

ਵਾਸ਼ਿੰਗਟਨ : ਡੋਨਾਲਡ ਟਰੰਪ ਰਾਸ਼ਟਰਪਤੀ ਬਣਨ ਤੋਂ ਬਾਅਦ ਲਗਾਤਾਰ ਔਖੇ ਫੈਸਲੇ ਲੈ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਘੀ ਸਰਕਾਰ ਵਿੱਚ ਕਰਮਚਾਰੀਆਂ ਦੀ ਗਿਣਤੀ ਘਟਾਉਣ ਲਈ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ। ਟਰੰਪ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੰਘੀ ਕਰਮਚਾਰੀਆਂ ਨੂੰ ਨੌਕਰੀਆਂ ਆਪਣੇ ਆਪ ਛੱਡਣ ਦੀ ਪੇਸ਼ਕਸ਼ ਕੀਤੀ। ਇਸ ਦੇ ਲਈ 6 ਫਰਵਰੀ ਤੱਕ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ।

ਨੌਕਰੀ ਛੱਡਣ ਦੇ ਬਦਲੇ ਮੁਲਾਜ਼ਮਾਂ ਨੂੰ 8 ਮਹੀਨਿਆਂ ਦੀ ਵਾਧੂ ਤਨਖਾਹ ਦਿੱਤੀ ਜਾਵੇਗੀ। ਸਰਕਾਰੀ ਨੌਕਰੀਆਂ ਲਈ ਭਰਤੀ ਕਰਨ ਵਾਲੇ ਪ੍ਰਸੋਨਲ ਵਿਭਾਗ ਨੇ ਭਵਿੱਖ ਵਿੱਚ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਲੱਖਾਂ ਮੁਲਾਜ਼ਮਾਂ ਨੂੰ ਭੇਜੀ ਗਈ ਈਮੇਲ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਅਹੁਦਾ ਛੱਡਦੇ ਹਨ, ਉਨ੍ਹਾਂ ਨੂੰ ਕਰੀਬ ਅੱਠ ਮਹੀਨਿਆਂ ਦੀ ਤਨਖਾਹ ਮਿਲੇਗੀ, ਪਰ ਉਨ੍ਹਾਂ ਨੂੰ 6 ਫਰਵਰੀ ਤੱਕ ਇਹ ਵਿਕਲਪ ਚੁਣਨਾ ਹੋਵੇਗਾ। ਸਰਕਾਰੀ ਅੰਕੜਿਆਂ ਮੁਤਾਬਕ ਸੰਘੀ ਮੁਲਾਜ਼ਮਾਂ ਦੀ ਗਿਣਤੀ 30 ਲੱਖ ਤੋਂ ਵੱਧ ਹੈ। ਇਹ ਅਮਰੀਕਾ ਦਾ 15ਵਾਂ ਸਭ ਤੋਂ ਵੱਡਾ ਕਰਮਚਾਰੀ ਦਲ ਹੈ।

ਪਿਊ ਰਿਸਰਚ ਦੇ ਅਨੁਸਾਰ, ਇੱਕ ਸੰਘੀ ਕਰਮਚਾਰੀ ਦਾ ਔਸਤ ਕਾਰਜਕਾਲ 12 ਸਾਲ ਹੈ। ਨਿਊਜ਼ ਏਜੰਸੀ ਏਪੀ ਦੇ ਅਨੁਸਾਰ, ਵੈਟਰਨਜ਼ ਅਫੇਅਰਜ਼ ਵਿਭਾਗ ਵਿੱਚ ਕੰਮ ਕਰਨ ਵਾਲੇ ਸਿਹਤ ਕਰਮਚਾਰੀ, ਘਰ ਜਾਂ ਕਾਰੋਬਾਰ ਲਈ ਕਰਜ਼ੇ ਦੀ ਪ੍ਰਕਿਰਿਆ ਕਰਨ ਵਾਲੇ ਅਧਿਕਾਰੀ ਅਤੇ ਫੌਜ ਲਈ ਹਥਿਆਰ ਖਰੀਦਣ ਵਾਲੇ ਠੇਕੇਦਾਰ ਸਾਰੇ ਇਕੱਠੇ ਬਾਹਰ ਜਾ ਸਕਦੇ ਹਨ।

Exit mobile version