ਹਰਿਆਣਾ : ਹਰਿਆਣਾ ਦੇ ਹਿਸਾਰ ਅਤੇ ਅੰਬਾਲਾ ਵਿਚ ਬਣਨ ਵਾਲੇ ਦੋ ਹਵਾਈ ਅੱਡਿਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਿਸਾਰ ਅਤੇ ਅੰਬਾਲਾ (Hisar and Ambala) ਹਵਾਈ ਅੱਡਿਆਂ ਦੀ ਐਨ.ਓ.ਸੀ. ਆ ਗਈ ਹੈ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਨੂੰ ਜਲਦੀ ਹੀ ਚਾਲੂ ਕਰ ਦਿੱਤਾ ਜਾਵੇਗਾ। ਇਹ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਨੇ ਕੀਤਾ ਹੈ।
ਅੱਜ ਹਰਿਆਣਾ ਦੀ ਭਾਜਪਾ ਸਰਕਾਰ ਦੇ 100 ਦਿਨ ਪੂਰੇ ਹੋ ਗਏ ਹਨ। ਇਸ ਸਬੰਧੀ ਮੁੱਖ ਮੰਤਰੀ ਨਾਇਬ ਸੈਣੀ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ, ਸ਼ਰੂਤੀ ਚੌਧਰੀ ਅਤੇ ਰਣਵੀਰ ਗੰਗਵਾ ਮੌਜੂਦ ਹਨ। ਸੂਚਨਾ ਵਿਭਾਗ ਦੇ ਡੀ.ਜੀ ਕੇ.ਐਮ ਪਾਂਡੁਰੰਗ ਨੇ ਕਿਹਾ ਕਿ ਸੀ.ਐੱਮ ਨਾਇਬ ਸੈਣੀ ਨੇ ਕਿਸਾਨਾਂ ਦੇ ਖਾਤਿਆਂ ਵਿੱਚ 368 ਕਰੋੜ ਰੁਪਏ ਜਾਰੀ ਕੀਤੇ ਹਨ। ਨਾਇਬ ਸੈਣੀ ਨੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਸਬੰਧੀ ਵੀ ਵੱਡੇ ਐਲਾਨ ਕੀਤੇ।