ਕੇਰਲ : ਵਾਇਨਾਡ ਤੋਂ ਇਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਵਾਇਨਾਡ ਚੋਣਾਂ ਦੌਰਾਨ ਬਹੁਤ ਚਰਚਾ ਵਿੱਚ ਰਹਿੰਦਾ ਹੈ, ਹਾਲਾਂਕਿ ਹੁਣ ਬਿਨਾਂ ਚੋਣਾਂ ਦੇ ਵਾਇਨਾਡ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦੱਸ ਦਈਏ ਕਿ ਕੇਰਲ ਦੇ ਵਾਇਨਾਡ ‘ਚ ਕਈ ਇਲਾਕਿਆਂ ‘ਚ ਕਰਫਿਊ ਲਗਾਇਆ ਗਿਆ ਹੈ।
ਪ੍ਰਿਅੰਕਾ ਗਾਂਧੀ ਦੇ ਸੰਸਦੀ ਖੇਤਰ ਵਾਇਨਾਡ ਵਿੱਚ ਅੱਜ ਸਵੇਰੇ 6 ਵਜੇ ਤੋਂ 48 ਘੰਟਿਆਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਬਾਘ ਨੇ ਇੱਕ ਔਰਤ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਉਦੋਂ ਤੋਂ ਹੀ ਉਸ ਨੂੰ ਫੜਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ‘ਤੇ ਕਈ ਇਲਾਕਿਆਂ ‘ਚ ਕਰਫਿਊ ਲਗਾ ਦਿੱਤਾ ਹੈ। ਦਰਅਸਲ, ਕੇਰਲ ਦੇ ਵਾਇਨਾਡ ਵਿੱਚ ਅਧਿਕਾਰੀਆਂ ਨੇ ਐਤਵਾਰ ਨੂੰ ਇੱਕ 47 ਸਾਲਾ ਔਰਤ ‘ਤੇ ਬਾਘ ਦੁਆਰਾ ਘਾਤਕ ਹਮਲੇ ਤੋਂ ਬਾਅਦ ਮਨੰਤਵਾਦੀ ਨਗਰਪਾਲਿਕਾ ਦੇ ਕੁਝ ਖੇਤਰਾਂ ਵਿੱਚ ਕਰਫਿਊ ਲਗਾ ਦਿੱਤਾ ਹੈ। ਔਰਤ ‘ਤੇ ਹਮਲੇ ਦੀ ਘਟਨਾ ਤੋਂ ਬਾਅਦ ਬਾਘ ਨੂੰ ਆਦਮਖੋਰ ਕਰਾਰ ਦਿੱਤਾ ਗਿਆ ਹੈ।
ਜੰਗਲਾਤ ਮੰਤਰੀ ਏ.ਕੇ.ਸ਼ੇਸ਼ੇਂਦਰਨ ਨੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਵਿਖੇ ਉੱਚ ਪੱਧਰੀ ਮੀਟਿੰਗ ਕੀਤੀ। ਇਸ ਤੋਂ ਬਾਅਦ ਬਾਘ ਨੂੰ ਆਦਮਖੋਰ ਐਲਾਨ ਦਿੱਤਾ ਗਿਆ। ਇੱਕ ਅਧਿਕਾਰਤ ਰੀਲੀਜ਼ ਦੇ ਅਨੁਸਾਰ, ਕੁਝ ਖੇਤਰਾਂ ਵਿੱਚ 27 ਜਨਵਰੀ ਨੂੰ ਸਵੇਰੇ 6 ਵਜੇ ਤੋਂ 48 ਘੰਟਿਆਂ ਲਈ ਕਰਫਿਊ ਲਗਾਇਆ ਜਾਵੇਗਾ।