ਪੰਜਾਬ : ਪੰਜਾਬ ਵਿੱਚ ਤੇਲ ਟੈਂਕਰ ਦੀ ਆੜ ਵਿੱਚ ਵੱਡੇ ਖੇਲ ਦਾ ਪਰਦਾਫਾਸ਼ ਹੋਇਆ ਹੈ । ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦੇ ਅਨੁਸਾਰ ਪੰਜਾਬ ਤੋਂ ਇੱਕ ਤੇਲ ਟੈਂਕਰ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਭਰ ਕੇ ਗੁਜਰਾਤ ਲੈ ਕੇ ਜਾਈ ਜਾ ਰਹੀ ਸੀ । ਇਸ ਵਿੱਚ ਹਰਿਆਣਾ ਪੁਲਿਸ ਨੇ ਫਤਿਹਾਬਾਦ ਵਿੱਚ ਟੈਂਕਰ ਨੂੰ ਰੁਕਵਾਇਆ , ਜਿਸਦੀ ਤਲਾਸ਼ੀ ਲੈਣ ‘ਤੇ ਪੁਲਿਸ ਦੀ ਅੱਖਾਂ ਫਟੀਆਂ ਰਹੀ ਗਈਆਂ।
ਜਾਂਚ ਦੌਰਾਨ ਟੈਂਕਰ ‘ਚੋਂ 905 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ, ਇੱਥੋਂ ਤੱਕ ਕਿ ਸ਼ਰਾਰਤੀ ਅਨਸਰਾਂ ਨੇ ਡੱਬਿਆਂ ‘ਚੋਂ ਬਾਰ ਕੋਡ ਅਤੇ ਬੈਚ ਨੰਬਰ ਵੀ ਮਿਟਾ ਦਿੱਤੇ। ਹੋਲੋਗ੍ਰਾਮ ਵੀ ਨਹੀਂ ਲਗਾਇਆ ਗਿਆ, ਇਸ ਤੋਂ ਇਲਾਵਾ ਟੈਂਕਰ ਦੀ ਨੰਬਰ ਪਲੇਟ ਵੀ ਜਾਅਲੀ ਪਾਈ ਗਈ। ਫਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।