ਸਪੋਰਟਸ ਡੈਸਕ : ਭਾਰਤੀ ਟੀਮ ਨੂੰ ਦੂਜਾ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ (Captain Rohit Sharma) ਨੂੰ ਆਈ. ਸੀ. ਸੀ. ਪੁਰਸ਼ ਟੀ-20 ਕੌਮਾਂਤਰੀ ਟੀਮ ਆਫ ਈਯਰ 2024’ ਦਾ ਕਪਤਾਨ ਚੁਣਿਆ ਗਿਆ ਹੈ।
ਭਾਰਤੀਆਂ ਦੇ ਦਬਦਬੇ ਵਾਲੀ ਇਸ ‘ਆਲ ਸਟਾਰ ਇਲੈਵਨ’ ਵਿਚ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਨਾਲ ਆਲਰਾਊਂਡਰ ਹਾਰਦਿਕ ਪੰਡਯਾ ਵੀ ਸ਼ਾਮਲ ਹਨ। ਬੁਮਰਾਹ ਆਈ. ਸੀ. ਸੀ. ਦੀ ‘ਟੈਸਟ ਟੀਮ ਆਫ ਦੀ ਯੀਅਰ ਵਿਚ ਵੀ ਸ਼ਾਮਲ ਹਨ। ਭਾਰਤੀ ਖਿਡਾਰੀਆਂ ਤੋਂ ਇਲਾਵਾ ਆਈ. ਸੀ. ਸੀ. ਪੁਰਸ਼ ਟੀ-20 ਕੌਮਾਂਤਰੀ ਟੀਮ ਆਫ ਦਿ ਯੀਅਰ ਵਿਚ ਹੋਰਨਾਂ ਦੇਸ਼ਾਂ ਦੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਵੀ ਮੌਜੂਦ ਹਨ।
ਆਈ. ਸੀ. ਸੀ. ਦੀ 2024 ਦੀ ਪੁਰਸ਼ ਟੀ-20 ਕੌਮਾਂਤਰੀ ਟੀਮ : ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ ਤੇ ਅਰਸ਼ਦੀਪ ਸਿੰਘ (ਸਾਰੇ ਭਾਰਤੀ), ਟ੍ਰੈਵਿਸ ਹੈੱਡ (ਆਸਟ੍ਰੇਲੀਆ), ਫਿਲ ਸਾਲਟ (ਇੰਗਲੈਂਡ), ਬਾਬਰ ਆਜ਼ਮ (ਪਾਕਿਸਤਾਨ), ਨਿਕੋਲਸ ਪੂਰਨ (ਵਿਕਟਕੀਰਪਰ, ਵੈਸਟਿੰਡੀਜ਼), ਸਿਕੰਦਰ ਰਜ਼ਾ (ਜ਼ਿੰਬਾਬਵੇ), ਰਾਸ਼ਿਦ ਖਾਨ (ਅਫਗਾਨਿਸਤਾਨ), ਵਾਨਿੰਦੂ ਹਸਰੰਗਾ (ਸ਼੍ਰੀਲੰਕਾ)।