Home ਪੰਜਾਬ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਲਾਕ’ ਨੇ ਯੂਟਿਊਬ ‘ਤੇ ਮਚਾ ਦਿੱਤੀ ਧਮਾਲ,...

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਲਾਕ’ ਨੇ ਯੂਟਿਊਬ ‘ਤੇ ਮਚਾ ਦਿੱਤੀ ਧਮਾਲ, 24 ਘੰਟਿਆਂ ‘ਚ 90 ਲੱਖ ਤੋਂ ਵੱਧ ਵਿਊਜ਼

0

ਚੰਡੀਗੜ੍ਹ : ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਕਰੇਜ਼ ਲੋਕਾਂ ਵਿਚ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਮਸ਼ਹੂਰ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਯੂਟਿਊਬ ‘ਤੇ ਰਿਲੀਜ਼ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਨਵਾਂ ਗੀਤ ‘ਲਾਕ’ ਰਿਲੀਜ਼ ਹੋ ਗਿਆ ਹੈ। ਗੀਤ ਦੇ ਰਿਲੀਜ਼ ਹੋਣ ਨਾਲ ਪ੍ਰਸ਼ੰਸਕਾਂ ਨੇ ਇਕ ਵਾਰ ਫਿਰ ਸਿੱਧੂ ਦੀ ਮੌਜੂਦਗੀ ਨੂੰ ਮਹਿਸੂਸ ਕੀਤਾ ਹੈ। 23 ਜਨਵਰੀ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 90 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਇਸ ਦੇ ਨਾਲ ਹੀ ਗੀਤ ‘ਤੇ 10 ਲੱਖ ਤੋਂ ਵੱਧ ਲਾਈਕਸ ਅਤੇ 2 ਲੱਖ 40 ਹਜ਼ਾਰ ਕੁਮੈਂਟਸ ਮਿਲ ਚੁੱਕੇ ਹਨ। ਇਨ੍ਹਾਂ ਟਿੱਪਣੀਆਂ ‘ਚ ਸਿੱਧੂ ਪ੍ਰਤੀ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨਜ਼ਰ ਆ ਰਹੀਆਂ ਹਨ। ਫਿਲਹਾਲ ਇਹ ਗੀਤ ਯੂਟਿਊਬ ਮਿਊਜ਼ਿਕ ‘ਤੇ ਨੰਬਰ ਵਨ ‘ਤੇ ਟ੍ਰੈਂਡ ਕਰ ਰਿਹਾ ਹੈ। ਤਿੰਨ ਮਿੰਟ ਦੇ ਇਸ ਟ੍ਰੈਕ ਦਾ ਸੰਗੀਤ ਦ ਕਿਡ ਨੇ ਦਿੱਤਾ ਹੈ। ਵੀਡੀਓ ਨਵਕਰਨ ਬਰਾੜ ਨੇ ਤਿਆਰ ਕੀਤੀ ਹੈ। ਗੀਤ ਦੇ ਬੋਲ, ਗਾਇਕ ਅਤੇ ਸੰਗੀਤਕਾਰ ਦਾ ਸਿਹਰਾ ਸਿੱਧੂ ਮੂਸੇਵਾਲਾ ਨੂੰ ਦਿੱਤਾ ਗਿਆ ਹੈ। ਗੀਤ ਦੀ ਫੁਟੇਜ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਜ਼ਰ ਆ ਰਹੇ ਹਨ।

ਸਿੱਧੂ ਦੀ ਮੌਤ ਤੋਂ ਬਾਅਦ ਉਸਦਾ ਪਹਿਲਾ ਗੀਤ ਐਸ.ਵਾਈ.ਐਲ. ਸੀ, ਜਿਸ ਤੋਂ ਬਾਅਦ ਹੁਣ ਤੱਕ ਉਸ ਦੇ 8 ਗੀਤ ਰਿਲੀਜ਼ ਹੋ ਚੁੱਕੇ ਹਨ। ਹਾਲਾਂਕਿ, SYL ਨੂੰ ਇਸਦੇ ਵਿਵਾਦਪੂਰਨ ਰੁਖ ਕਾਰਨ ਲੱਖਾਂ ਵਿਊਜ਼ ਅਤੇ ਲਾਈਕਸ ਮਿਲਣ ਤੋਂ ਬਾਅਦ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਮਾਨਸਾ, ਪੰਜਾਬ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

 

Exit mobile version