ਪੰਜਾਬ : ਕੇਂਦਰ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ 17 ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ ਮਿਲੇਗਾ। ਗਣਤੰਤਰ ਦਿਵਸ ਮੌਕੇ 2 147 ਰੈਂਕ ਦੇ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਜਾਵੇਗਾ। ਗਣਤੰਤਰ ਦਿਵਸ 2025 ਦੇ ਮੌਕੇ ’ਤੇ ਕੇਂਦਰ ਵਲੋਂ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕੀਤੇ ਜਾਣ ਵਾਲੇ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਧਨਪ੍ਰੀਤ ਕੌਰ, ਇੰਸਪੈਕਟਰ ਜਨਰਲ, ਪੰਜਾਬ, ਤਜਿੰਦਰਜੀਤ ਸਿੰਘ ਵਿਰਕ, ਸਹਾਇਕ ਇੰਸਪੈਕਟਰ ਜਨਰਲ, ਪੰਜਾਬ ਸਤੀਸ਼ ਕੁਮਾਰ, ਸਬ ਇੰਸਪੈਕਟਰ, ਪੰਜਾਬ, ਸੁਖਬੀਰ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ ਇਕਬਾਲ ਸਿੰਘ, ਸਬ ਇੰਸਪੈਕਟਰ, ਪੰਜਾਬ ਬਲਵੀਰ ਚੰਦ, ਸਬ ਇੰਸਪੈਕਟਰ, ਪੰਜਾਬ ਜਗਰੂਪ ਸਿੰਘ, ਇੰਸਪੈਕਟਰ, ਪੰਜਾਬ ਹਰਪਾਲ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ ਬਲਬੀਰ ਚੰਦ, ਸਬ ਇੰਸਪੈਕਟਰ, ਪੰਜਾਬ ਅਮਰੀਕ ਸਿੰਘ, ਇੰਸਪੈਕਟਰ, ਪੰਜਾਬ ਲਖਵੀ ਆਰ ਸਿੰਘ, ਸਹਾਇਕ ਸਬ ਇੰਸਪੈਕਟਰ, ਪੰਜਾਬ ਹਰਵਿੰਦਰ ਕੁਮਾਰ, ਹੈੱਡ ਕਾਂਸਟੇਬਲ, ਪੰਜਾਬ, ਬਲਵਿੰਦਰ ਸਿੰਘ, ਇੰਸਪੈਕਟਰ, ਪੰਜਾਬ ਇੰਦਰਦੀਪ ਸਿੰਘ, ਇੰਸਪੈਕਟਰ, ਪੰਜਾਬ ਡਿੰਪਲ ਕੁਮਾਰ, ਸਹਾਇਕ ਸਬ ਇੰਸਪੈਕਟਰ, ਪੰਜਾਬ ਸ਼ਾਮਲ ਹਨ।
ਪੰਜਾਬ ਦੇ ਕੁੱਲ 17 ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ‘ਪ੍ਰੈਜ਼ੀਡੈਂਟ ਮੈਡਲ ਫ਼ਾਰ ਡਿਸਟਿੰਗੂਇਸ਼ਡ ਸਰਵਿਸ ਅਤੇ ‘ਐਕਸਲੈਂਟ ਸਰਵਿਸ ਮੈਡਲ ਸ਼ਾਮਲ ਹਨ। ਪੰਜਾਬ ਦੇ ਦੋ ਏਡੀਜੀ ਰੈਂਕ ਦੇ ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।