Home ਪੰਜਾਬ ਗੈਂਗਵਾਰ ਦੀ ਵੱਡੀ ਖ਼ਬਰ ਆਈ ਸਾਹਮਣੇ, ਇੱਕ ਦੀ ਮੌਤ

ਗੈਂਗਵਾਰ ਦੀ ਵੱਡੀ ਖ਼ਬਰ ਆਈ ਸਾਹਮਣੇ, ਇੱਕ ਦੀ ਮੌਤ

0

ਪੰਜਾਬ : ਪੰਜਾਬ ‘ਚ ਜਿੱਥੇ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉਥੇ ਹੀ ਅੱਜ ਗੈਂਗਵਾਰ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਫਿਰੋਜ਼ਪੁਰ ਦੀ ਹੈ, ਜਿੱਥੇ 2 ਗੈਂਗਾਂ ਵਿਚਾਲੇ ਗੋਲੀਬਾਰੀ ਹੋਈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਬਸਤੀ ਭੱਟੀਆ ‘ਚ ਅੱਜ ਸ਼ੇਰਾ ਗੈਂਗ ਅਤੇ ਆਸ਼ੀਸ਼ ਚੋਪੜਾ ਵਿਚਾਲੇ ਗੋਲੀਬਾਰੀ ਹੋਈ, ਜਿਸ ਦੌਰਾਨ ਇਕ ਗੁੰਡੇ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਸ਼ੇਰਾ ਗੈਂਗ ਅਤੇ ਆਸ਼ੀਸ਼ ਚੋਪੜਾ ਵਿਚਾਲੇ ਕਿਸੇ ਪੁਰਾਣੀ ਦੁਸ਼ਮਣੀ ਕਾਰਨ ਅੱਜ ਗੈਂਗਵਾਰ ਹੋਈ। ਇਸ ਦੌਰਾਨ ਚੋਪੜਾ ਗੈਂਗ ਦਾ ਇਕ ਗੁੰਡਾ ਮਾਰਿਆ ਗਿਆ। ਮੌਕੇ ਤੋਂ ਭੱਜਦੇ ਸਮੇਂ ਬਦਮਾਸ਼ਾਂ ਨੇ ਇਕ ਨੌਜ਼ਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਜਾਂਦੇ ਸਮੇਂ ਉਸ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ।

Exit mobile version