Home ਪੰਜਾਬ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦੇ ਦੇਹਾਂਤ ’ਤੇ ਅਦਾਲਤਾਂ ਦਾ ਕੰਮ...

ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦੇ ਦੇਹਾਂਤ ’ਤੇ ਅਦਾਲਤਾਂ ਦਾ ਕੰਮ ਬੰਦ ਰੱਖਣ ਦਾ ਕੀਤਾ ਐਲਾਨ

0

ਚੰਡੀਗੜ੍ਹ : ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ (Hardev Singh Mattewal) ਦਾ ਅੰਤਿਮ ਸਸਕਾਰ ਅੱਜ ਦੁਪਹਿਰ 1.30 ਵਜੇ ਇਲੈਕਟ੍ਰਿਕ ਕ੍ਰੀਮੇਟੋਰੀਅਮ ਸੈਕਟਰ ਚੰਡੀਗੜ੍ਹ ਵਿਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦੇ ਦੇਹਾਂਤ ’ਤੇ ਅਦਾਲਤਾਂ ਦਾ ਕੰਮ ਬੰਦ ਰੱਖਣ ਦਾ ਐਲਾਨ ਕੀਤਾ ਹੈ।

ਇਕ ਬਿਆਨ ਵਿਚ ਜਸਦੇਵ ਸਿੰਘ ਬਰਾੜ ਐਕਟਿੰਗ ਪ੍ਰਧਾਨ ਅਤੇ ਸਵਰਨ ਸਿੰਘ ਟਿਵਾਣਾ ਆਨਰੇਰੀ ਸਕੱਤਰ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਨੇ ਫ਼ੈੈਸਲਾ ਲਿਆ ਹੈ ਕਿ ਸੀਨੀਅਰ ਐਡਵੋਕੇਟ ਤੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦੇ ਦੇਹਾਂਤ ’ਤੇ ਅੱਜ ਦੁਪਹਿਰ ਦੇ ਖਾਣੇ ਤੋਂ ਬਾਅਦ ਕੰਮ ਨਹੀਂ ਕੀਤਾ ਜਾਵੇਗਾ।

Exit mobile version