Homeਹੈਲਥਕਰਨਾਟਕ 'ਚ ਮਿਲਿਆ 'ਮੰਕੀਪੌਕਸ' ਦਾ ਮਾਮਲਾ, ਦੁਬਈ ਤੋਂ ਆਇਆ ਵਿਅਕਤੀ ਸੰਕਰਮਿਤ

ਕਰਨਾਟਕ ‘ਚ ਮਿਲਿਆ ‘ਮੰਕੀਪੌਕਸ’ ਦਾ ਮਾਮਲਾ, ਦੁਬਈ ਤੋਂ ਆਇਆ ਵਿਅਕਤੀ ਸੰਕਰਮਿਤ

ਕਰਨਾਟਕ : ਭਾਰਤ ਵਿੱਚ ਇੱਕ ‘ਮੰਕੀਪੌਕਸ’ ਦਾ ਮਾਮਲਾ ਸਾਹਮਣੇ ਆਇਆ ਹੈ। ਕਰਨਾਟਕ ਵਿੱਚ ਇਸ ਬਿਮਾਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੁਬਈ ਤੋਂ ਆਇਆ ਇਕ ਵਿਅਕਤੀ ਜਾਂਚ ‘ਚ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦੁਬਈ ਤੋਂ ਆਏ 40 ਸਾਲਾ ਵਿਅਕਤੀ ਨੂੰ ਜਾਂਚ ‘ਚ ‘ਮੰਕੀਪੌਕਸ’ ਤੋਂ ਪੀੜਤ ਪਾਇਆ ਗਿਆ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਸ ਸਾਲ ਕਰਨਾਟਕ ਵਿੱਚ ‘ਮੰਕੀਪੌਕਸ’ ਦਾ ਇਹ ਪਹਿਲਾ ਮਾਮਲਾ ਹੈ।

India reports first 'suspect' case of Monkeypox | Today News

ਕਰਨਾਟਕ ਦੇ ਸਿਹਤ ਵਿਭਾਗ ਨੇ 22 ਜਨਵਰੀ ਨੂੰ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੁਆਰਾ ਉਡੁਪੀ ਜ਼ਿਲ੍ਹੇ ਦੇ ਕਰਕਲਾ ਖੇਤਰ ਦੇ ਇੱਕ 40 ਸਾਲਾ ਪੁਰਸ਼ ਵਿੱਚ ‘ਮੰਕੀਪੌਕਸ’ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਪਿਛਲੇ 19 ਸਾਲਾਂ ਤੋਂ ਦੁਬਈ ‘ਚ ਰਹਿ ਰਿਹਾ ਸੀ ਅਤੇ 17 ਜਨਵਰੀ ਨੂੰ ਕਰਨਾਟਕ ਦੇ ਮੰਗਲੁਰੂ ਆਇਆ ਸੀ। ਸਿਹਤ ਵਿਭਾਗ ਦੇ ਅਨੁਸਾਰ ਨਾਲ ਸੰਕਰਮਿਤ ਵਿਅਕਤੀ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।

ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਮੰਕੀਪੌਕਸ ਦੀ ਲਾਗ ਬਹੁਤ ਘੱਟ ਹੈ। ਅਜਿਹੇ ਮਾਮਲੇ ਬਾਰੇ ਜਾਣਕਾਰੀ ਦੇਣ ਤੋਂ ਡਰਨਾ ਨਹੀਂ ਚਾਹੀਦਾ। ਬਿਮਾਰੀ ਨਾਲ ਜੁੜੇ ਆਮ ਲੱਛਣਾਂ ਜਿਵੇਂ ਕਿ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਠੰਢ ਲੱਗਣਾ, ਪਸੀਨਾ ਆਉਣਾ, ਗਲੇ ਵਿੱਚ ਖਰਾਸ਼ ਅਤੇ ਚਮੜੀ ਦੇ ਧੱਫੜ ਆਦਿ ਦੇ ਨਾਲ ਖੰਘ ਆਦਿ ‘ਤੇ ਨਜ਼ਰ ਰੱਖੋ ਅਤੇ ਟੈਸਟ ਕਰਵਾਓ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments