ਪ੍ਰਯਾਗਰਾਜ : ਮਹਾਕੁੰਭ ਵਿਚ ਲੱਖਾਂ ਲੋਕ ਰੋਜ਼ ਇਸ਼ਨਾਨ ਕਰਨ ਲਈ ਆ ਰਹੇ ਹਨ। ਅੱਜ ਮਹਾਕੁੰਭ ਦਾ 12ਵਾਂ ਦਿਨ ਹੈ। ਹੁਣ ਤੱਕ ਰਿਕਾਰਡ 10 ਕਰੋੜ ਤੋਂ ਵੱਧ ਸ਼ਰਧਾਲੂ ਸੰਗਮ ਵਿੱਚ ਇਸ਼ਨਾਨ ਕਰ ਚੁੱਕੇ ਹਨ। ਅੱਜ ਤੋਂ ਮਹਾਕੁੰਭ ‘ਚ ਬਾਹਰੀ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸ਼ਾਮ ਨੂੰ ਪਹਿਲੀ ਵਾਰ ਡਰੋਨ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਵੀ ਅੱਜ ਮਹਾਕੁੰਭ ਵਿੱਚ ਸ਼ਾਮਲ ਹੋਣਗੇ।
ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਕਿੰਨਰ ਅਖਾੜੇ ਪਹੁੰਚੀ ਹੈ। ਉਹ ਆਚਾਰੀਆ ਮਹਾਮੰਡਲੇਸ਼ਵਰ ਡਾ. ਲਕਸ਼ਮੀ ਨਰਾਇਣ ਤ੍ਰਿਪਾਠੀ ਨੂੰ ਮਿਲੇ। ਇਸ ਦੌਰਾਨ ਮਮਤਾ ਇੱਕ ਸੰਤ ਦੇ ਭੇਸ ਵਿੱਚ ਨਜ਼ਰ ਆਈ। ਉਸ ਨੇ ਭਗਵੇਂ ਕੱਪੜੇ ਪਾਏ ਹੋਏ ਸਨ। ਗਲੇ ਵਿੱਚ ਰੁਦਰਾਕਸ਼ ਦੀ ਮਾਲਾ ਅਤੇ ਮੋਢੇ ਉੱਤੇ ਭਗਵਾ ਥੈਲਾ ਲਟਕਿਆ ਹੋਇਆ ਸੀ।
ਮਹਾਕੁੰਭ ‘ਚ ਇੰਗਲੈਂਡ ਤੋਂ ਵੀ ਵਿਦੇਸ਼ੀ ਸੈਲਾਨੀ ਪਹੁੰਚ ਰਹੇ ਹਨ। ਚੰਪਾਵਤ, ਉਤਰਾਖੰਡ ਤੋਂ ਆਏ ਖਡੇਸ਼ਵਰੀ ਬਾਬਾ ਰੁਪੇਸ਼ਪੁਰੀ ਜੂਨਾ ਅਖਾੜੇ ਵਿੱਚ ਹਠ ਯੋਗਾ ਕਰ ਰਹੇ ਹਨ। ਉਸ ਨੇ ਦੱਸਿਆ ਮੈਂ ਗੁਰੂ ਤੋਂ ਆਸ਼ੀਰਵਾਦ ਲੈ ਕੇ 6 ਸਾਲ ਤਪੱਸਿਆ ਕਰਦਾ ਆ ਰਿਹਾ ਹਾਂ। ਮੈਂ ਇਹ ਸਾਧਨਾ ਮਨੁੱਖ ਦੀ ਭਲਾਈ ਲਈ ਕਰ ਰਿਹਾ ਹਾਂ। ਖਡੇਸ਼ਵਰੀ ਬਾਬਾ ਖੜ੍ਹ ਕੇ ਖਾਂਦਾ, ਯਾਤਰਾ ਕਰਦਾ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਕਰਦਾ ਹੈ।