Home ਦੇਸ਼ ਵਕਫ਼ ਸੋਧ ਬਿੱਲ ‘ਤੇ ਜੇਪੀਸੀ ਦੀ ਬੈਠਕ ‘ਚ ਹੰਗਾਮਾ, ਵਿਰੋਧੀ ਧਿਰ ਦੇ...

ਵਕਫ਼ ਸੋਧ ਬਿੱਲ ‘ਤੇ ਜੇਪੀਸੀ ਦੀ ਬੈਠਕ ‘ਚ ਹੰਗਾਮਾ, ਵਿਰੋਧੀ ਧਿਰ ਦੇ 10 ਸੰਸਦ ਮੈਂਬਰ ਇੱਕ ਦਿਨ ਲਈ ਮੁਅੱਤਲ

0

ਨਵੀਂ ਦਿੱਲੀ : ਵਕਫ਼ ਸੋਧ ਬਿੱਲ ‘ਤੇ ਜੇਪੀਸੀ ਦੀ ਬੈਠਕ ‘ਚ ਹੰਗਾਮਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਵਕਫ਼ (ਸੋਧ) ਬਿੱਲ 2024 ‘ਤੇ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਦੀ ਬੈਠਕ ਦਿੱਲੀ ਵਿੱਚ ਜਾਰੀ ਹੈ। ਸ਼ੁੱਕਰਵਾਰ ਸਵੇਰੇ 11 ਵਜੇ ਮੀਟਿੰਗ ਸ਼ੁਰੂ ਹੋਣ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ।

ਵਿਰੋਧੀ ਧਿਰ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਖਰੜੇ ਵਿੱਚ ਪ੍ਰਸਤਾਵਿਤ ਤਬਦੀਲੀਆਂ ਦੀ ਖੋਜ ਲਈ ਲੋੜੀਂਦਾ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ। ਇਹ ਕਮੇਟੀ ਅੱਜ ਕਸ਼ਮੀਰ ਦੇ ਧਾਰਮਿਕ ਮੁਖੀ ਮੀਰਵਾਇਜ਼ ਉਮਰ ਫਾਰੂਕ ਦੀ ਅਗਵਾਈ ਵਾਲੇ ਵਫ਼ਦ ਦੇ ਵਿਚਾਰ ਸੁਣ ਰਹੀ ਹੈ। ਮੀਰਵਾਇਜ਼ ਨੂੰ ਬੁਲਾਉਣ ਤੋਂ ਪਹਿਲਾਂ ਕਮੇਟੀ ਮੈਂਬਰਾਂ ਵਿੱਚ ਬਹਿਸ ਹੋ ਗਈ। ਬਹਿਸ ਅਤੇ ਹੰਗਾਮੇ ਕਾਰਨ ਮੀਟਿੰਗ ਕੁਝ ਸਮੇਂ ਲਈ ਰੋਕਣੀ ਪਈ।

ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਦਿੱਲੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਸਦ ਵਿੱਚ ਵਕਫ਼ ਸੋਧ ਬਿੱਲ ਬਾਰੇ ਰਿਪੋਰਟ ਛੇਤੀ ਪੇਸ਼ ਕਰਨ ’ਤੇ ਜ਼ੋਰ ਦੇ ਰਹੀ ਹੈ। ਬੈਨਰਜੀ ਨੇ ਕਿਹਾ ਕਿ ਕਮੇਟੀ ਦੀ ਕਾਰਵਾਈ ਇੱਕ ਮਜ਼ਾਕ ਬਣ ਗਈ ਹੈ। ਇਸ ਤੋਂ ਬਾਅਦ ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ਅਤੇ ਕਾਂਗਰਸ ਮੈਂਬਰ ਨਸੀਰ ਹੁਸੈਨ ਉੱਠ ਕੇ ਬਾਹਰ ਚਲੇ ਗਏ। ਕਮੇਟੀ ਨੇ ਵਿਰੋਧੀ ਧਿਰ ਦੇ 10 ਸੰਸਦ ਮੈਂਬਰਾਂ ਨੂੰ ਇੱਕ ਦਿਨ ਲਈ ਮੁਅੱਤਲ ਕਰ ਦਿੱਤਾ ਹੈ।

 

Exit mobile version