HomeSportਆਸਟ੍ਰੇਲੀਆ ਨੇ ਸਟਾਰ ਖਿਡਾਰੀ ਮਾਈਕਲ ਕਲਾਰਕ ਨੂੰ ਹਾਲ ਆਫ ਫੇਮ ਵਿੱਚ ਕੀਤਾ...

ਆਸਟ੍ਰੇਲੀਆ ਨੇ ਸਟਾਰ ਖਿਡਾਰੀ ਮਾਈਕਲ ਕਲਾਰਕ ਨੂੰ ਹਾਲ ਆਫ ਫੇਮ ਵਿੱਚ ਕੀਤਾ ਸ਼ਾਮਲ

ਸਿਡਨੀ : ਆਸਟ੍ਰੇਲੀਆ ਵਿਚ ਇਕ ਤੋਂ ਵੱਧ ਕੇ ਇਕ ਮਹਾਨ ਕ੍ਰਿਕਟਰ ਹੋਏ ਹਨ, ਜਿਨ੍ਹਾਂ ਨੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਆਸਟ੍ਰੇਲੀਆਈ ਕ੍ਰਿਕੇਟ ਦਿੱਗਜ ਸਾਬਕਾ ਕਪਤਾਨ ਮਾਈਕਲ ਕਲਾਰਕ ਨੂੰ ਉਸਦੇ ਕ੍ਰਿਕੇਟ ਕਰੀਅਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਦੇ ਕਾਰਨ ਆਸਟ੍ਰੇਲੀਆਈ ਕ੍ਰਿਕਟ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਅਤੇ ਬੁੱਧਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ ‘ਚ ਆਯੋਜਿਤ ਇਕ ਸ਼ਾਨਦਾਰ ਸਮਾਰੋਹ ‘ਚ ਉਸ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।

Cricket Australia ਇਸ ਸਨਮਾਨ ਦੇ ਨਾਲ, ਮਾਈਕਲ ਕਲਾਰਕ ਆਸਟ੍ਰੇਲੀਆਈ ਕ੍ਰਿਕਟ ਹਾਲ ਆਫ ਫੇਮ ਵਿੱਚ ਸ਼ਾਮਲ ਹੋਣ ਵਾਲੇ 64ਵੇਂ ਖਿਡਾਰੀ ਬਣ ਗਏ ਹਨ। ਇਸ ਸਨਮਾਨ ਦੀ ਘੋਸ਼ਣਾ ਤੋਂ ਬਾਅਦ, ਕ੍ਰਿਕਟ ਆਸਟਰੇਲੀਆ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੂੰ ਆਸਟਰੇਲੀਆਈ ਕ੍ਰਿਕਟ ਹਾਲ ਆਫ ਫੇਮ ਵਿੱਚ ਸ਼ਾਮਲ ਹੋਣ ‘ਤੇ ਵਧਾਈ। ਇਹ ਸਨਮਾਨ ਪ੍ਰਾਪਤ ਕਰਨਾ ਕਲਾਰਕ ਦੇ ਆਪਣੇ ਕ੍ਰਿਕਟ ਕਰੀਅਰ ਪ੍ਰਤੀ ਸਮਰਪਣ ਦਾ ਪ੍ਰਮਾਣ ਹੈ। ਆਪਣੇ 12 ਸਾਲ ਦੇ ਕਰੀਅਰ ‘ਚ ਕਲਾਰਕ ਨੇ ਆਸਟ੍ਰੇਲੀਆਈ ਕ੍ਰਿਕਟ ਨੂੰ ਕਈ ਯਾਦਗਾਰ ਪਲ ਦਿੱਤੇ ਹਨ। ਉਸਨੇ ਟੈਸਟ ਅਤੇ ਵਨਡੇ ਦੋਵਾਂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕ੍ਰਮਵਾਰ 49.10 ਅਤੇ 44.58 ਦੀ ਔਸਤ ਨਾਲ 8643 ਅਤੇ 7981 ਦੌੜਾਂ ਬਣਾਈਆਂ।

 

Clarke joins Australia's Hall of Fame | The Daily Starਕਲਾਰਕ ਦੇ ਟੈਸਟ ਕਰੀਅਰ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ 28 ਸੈਂਕੜੇ ਸਨ, ਜਿਨ੍ਹਾਂ ਵਿੱਚੋਂ ਇੱਕ ਸਿਡਨੀ ਕ੍ਰਿਕਟ ਮੈਦਾਨ ਵਿੱਚ ਭਾਰਤ ਵਿਰੁੱਧ ਖੇਡੀ ਗਈ 329 ਦੌੜਾਂ ਦੀ ਸ਼ਾਨਦਾਰ ਪਾਰੀ ਸੀ। ਇਸ ਪਾਰੀ ਨਾਲ ਕਲਾਰਕ ਨੇ ਸਿਡਨੀ ਕ੍ਰਿਕਟ ਗਰਾਊਂਡ ‘ਤੇ ਟੈਸਟ ਕ੍ਰਿਕਟ ‘ਚ ਤੀਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਅਤੇ ਹੁਣ ਤੱਕ ਦੇ ਇਕਲੌਤੇ ਕ੍ਰਿਕਟਰ ਬਣਨ ਦਾ ਮਾਣ ਹਾਸਲ ਕੀਤਾ। ਇਸ ਪਾਰੀ ਨੂੰ ਉਸ ਦੇ ਕਰੀਅਰ ਦੀ ਸਭ ਤੋਂ ਯਾਦਗਾਰ ਅਤੇ ਇਤਿਹਾਸਕ ਪਾਰੀ ਮੰਨਿਆ ਜਾਂਦਾ ਹੈ।

 

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments