Home ਸੰਸਾਰ ਯੂਕਰੇਨ ਯੁੱਧ ‘ਤੇ ਪੁਤਿਨ ਨੂੰ ਟਰੰਪ ਦੀ ਚੇਤਾਵਨੀ ਕਿਹਾ ਯੁੱਧ ਨਾ ਰੋਕਿਆ...

ਯੂਕਰੇਨ ਯੁੱਧ ‘ਤੇ ਪੁਤਿਨ ਨੂੰ ਟਰੰਪ ਦੀ ਚੇਤਾਵਨੀ ਕਿਹਾ ਯੁੱਧ ਨਾ ਰੋਕਿਆ ਤਾਂ ਰੂਸ ‘ਤੇ ਲਗਾਵਾਂਗੇ ਪਾਬੰਦੀਆਂ

0

ਵਾਸ਼ਿੰਗਟਨ : ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਪੂਰੀ ਦੁਨੀਆਂ ਨੂੰ ਰੋਜ਼ ਨਵਾਂ ਸੰਦੇਸ਼ ਦੇ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਯੁੱਧ ਦੇ ਮੁੱਦੇ ‘ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚਿਤਾਵਨੀ ਦਿੱਤੀ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਪੁਤਿਨ ਯੁੱਧ ‘ਤੇ ਗੱਲਬਾਤ ਲਈ ਤਿਆਰ ਨਹੀਂ ਹਨ ਤਾਂ ਅਮਰੀਕਾ ਰੂਸ ‘ਤੇ ਪਾਬੰਦੀਆਂ ਲਗਾ ਦੇਵੇਗਾ। ਉਨ੍ਹਾਂ ਕਿਹਾ ਕਿ ਉਹ ਪੁਤਿਨ ਨਾਲ ਗੱਲ ਕਰਨ ਅਤੇ ਨਿੱਜੀ ਤੌਰ ‘ਤੇ ਮਿਲਣ ਲਈ ਹਮੇਸ਼ਾ ਤਿਆਰ ਹਨ।

ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਯੂਕਰੇਨ ‘ਚ ਕਦੇ ਵੀ ਜੰਗ ਸ਼ੁਰੂ ਨਹੀਂ ਹੋਣੀ ਚਾਹੀਦੀ ਸੀ, ਇੱਥੇ ਸਥਿਤੀ ਭਿਆਨਕ ਹੈ, ਲੱਖਾਂ ਲੋਕ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਜੇਕਰ ਅਮਰੀਕਾ ਕੋਲ ਉਸ ਸਮੇਂ ਕਾਬਲ ਰਾਸ਼ਟਰਪਤੀ ਹੁੰਦਾ ਤਾਂ ਇਹ ਜੰਗ ਕਦੇ ਨਾ ਹੁੰਦੀ। ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਅਜਿਹਾ ਨਾ ਹੁੰਦਾ। ਟਰੰਪ ਨੇ ਦਾਅਵਾ ਕੀਤਾ ਕਿ ਰੂਸ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਯੂਕਰੇਨ ‘ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕੀਤੀ।

ਅਮਰੀਕਾ ਤੋਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ‘ਤੇ ਟਰੰਪ ਨੇ ਕਿਹਾ ਕਿ ਉਹ ਇਸ ਦੀ ਸਮੀਖਿਆ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲ ਕਰ ਰਹੇ ਹਨ। ਟਰੰਪ ਜਲਦੀ ਹੀ ਪੁਤਿਨ ਨਾਲ ਵੀ ਗੱਲ ਕਰਨਗੇ। ਦੂਜੇ ਪਾਸੇ ਟਰੰਪ ਨੇ ਯੂਰਪੀ ਸੰਘ ‘ਤੇ ਯੂਕਰੇਨ ਨੂੰ ਅਮਰੀਕਾ ਦੇ ਮੁਕਾਬਲੇ ਘੱਟ ਵਿੱਤੀ ਸਹਾਇਤਾ ਦੇਣ ਦਾ ਦੋਸ਼ ਲਗਾਇਆ। ਟਰੰਪ ਨੇ ਕਿਹਾ ਕਿ ਅਸੀਂ ਯੂਕਰੇਨ ਲਈ 200 ਅਰਬ ਡਾਲਰ ਦੇ ਰਹੇ ਹਾਂ। ਯੂਰਪ ਸਾਡੇ ਨਾਲੋਂ ਜ਼ਿਆਦਾ ਖ਼ਤਰੇ ਵਿੱਚ ਹੈ, ਫਿਰ ਵੀ ਉਹ ਘੱਟ ਮਦਦ ਦੇ ਰਹੇ ਹਨ।

Exit mobile version