Home Technology WhatsApp ‘ਚ ਜਲਦ ਆ ਸਕਦਾ ਹੈ ਇੰਸਟਾਗ੍ਰਾਮ ਵਾਲਾ ਇਹ ਕਮਾਲ ਦਾ ਫੀਚਰ

WhatsApp ‘ਚ ਜਲਦ ਆ ਸਕਦਾ ਹੈ ਇੰਸਟਾਗ੍ਰਾਮ ਵਾਲਾ ਇਹ ਕਮਾਲ ਦਾ ਫੀਚਰ

0

ਗੈਜੇਟ ਡੈਸਕ : WhatsApp ਇਕ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ, ਇਸ ਨੂੰ ਜਲਦ ਹੀ ਯੂਜ਼ਰਜ਼ ਲਈ ਜਾਰੀ ਕੀਤਾ ਜਾ ਸਕਦਾ ਹੈ। ਮੈਟਾ ਦੀ ਮਲਕੀਅਤ ਵਾਲੀ ਐਪ ਦੀ ਵਰਤੋਂ ਕਰਨ ਵਾਲੇ ਲੋਕ ਜਲਦੀ ਹੀ ਪਲੇਟਫਾਰਮ ‘ਤੇ ਆਪਣੇ ਸਟੇਟਸ ਅੱਪਡੇਟ ‘ਚ ਮਿਊਜ਼ਿਕ ਐਡ ਕਰ ਸਕਣਗੇ। ਇਹ ਜਾਣਕਾਰੀ ਇਕ ਰਿਪੋਰਟ ਤੋਂ ਮਿਲੀ ਹੈ। ਇਸ ਫੀਚਰ ਫਿਲਹਾਲ ਐਂਡਰਾਇਡ ਤੇ iOS ਦੋਵਾਂ ਵਰਜ਼ਨ ਲਈ ਚੋਣਵੇਂ ਬੀਟਾ ਯੂਜ਼ਰਜ਼ ਦੇ ਨਾਲ ਟੈਸਟ ਕੀਤਾ ਜਾ ਰਿਹਾ ਹੈ। ਵੀਡੀਓ ਤੇ ਫੋਟੋ-ਸ਼ੇਅਰਿੰਗ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਮੌਜੂਦਾ ਸਮੇਂ ਆਪਣੇ ਯੂਜ਼ਰਜ਼ ਨੂੰ ਆਪਣੀਆਂ ਸਟੋਰੀਜ਼ ‘ਚ ਮਿਊਜ਼ਿਕ ਜੋੜਨ ਦੀ ਇਜਾਜ਼ਤ ਦਿੰਦਾ ਹੈ। ਅਜਿਹਾ ਹੀ ਫੀਚਰ ਵ੍ਹਟਸਐਪ ਦੇ ਸਟੇਟਸ ਅਪਡੇਟ ‘ਚ ਵੀ ਦੇਖਣ ਨੂੰ ਮਿਲੇਗਾ।

WhatsApp ਦੇ ਫੀਚਰ ਨੂੰ ਟ੍ਰੈਕ ਕਰਨ ਵਾਲੇ ਪਲੇਟਫਾਰਮ WABetaInfo ਨੇ ਦੱਸਿਆ ਹੈ ਕਿ ਪਲੇਟਫਾਰਮ ਆਪਣੇ ਐਂਡਰਾਇਡ ਯੂਜ਼ਰਜ਼ ਲਈ ਇਕ ਫੀਚਰ ‘ਤੇ ਕੰਮ ਕਰ ਰਿਹਾ ਹੈ ਜੋ ਉਨ੍ਹਾਂ ਨੂੰ ਸਟੇਟਸ ਅਪਡੇਟਸ ‘ਚ ਮਿਊਜ਼ਿਕ ਐਡ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਫਿਲਹਾਲ ਉਨ੍ਹਾਂ ਟੈਸਟਰਜ਼ ਲਈ ਉਪਲਬਧ ਹੈ ਜਿਨ੍ਹਾਂ ਨੇ WhatsApp ਬੀਟਾ ਫਾਰ ਐਂਡਰਾਇਡ 2.25.2.5 ਅਪਡੇਟ ਇੰਸਟਾਲ ਕੀਤਾ ਹੈ। ਇਸ ਨੂੰ ਜਲਦ ਹੀ ਹੋਰ ਐਂਡਰਾਇਡ ਯੂਜ਼ਰਜ਼ ਲਈ ਵੀ ਜਾਰੀ ਕੀਤਾ ਜਾ ਸਕਦਾ ਹੈ।

WABetaInfo ਨੇ ਇਹ ਵੀ ਦੱਸਿਆ ਹੈ ਕਿ iOS 25.1.10.73 ਅਪਡੇਟ ਲਈ WhatsApp ਬੀਟਾ iOS ਯੂਜ਼ਰਜ਼ ਲਈ ਵੀ ਅਜਿਹਾ ਹੀ ਫੀਚਰ ਪੇਸ਼ ਕਰ ਰਿਹਾ ਹੈ। WhatsApp iOS ਬੀਟਾ ਪ੍ਰੋਗਰਾਮ ‘ਤੇ ਚੋਣਵੇ ਯੂਜ਼ਰਜ਼ ਲੇਟੈਸਟ ਟੈਸਟਿੰਗ ਵਰਜ਼ਨ ਡਾਊਨਲੋਡ ਕਰਨ ਤੋਂ ਬਾਅਦ ਇਸ ਫੀਚਰ ਨੂੰ ਐਕਸੈੱਸ ਕਰ ਸਕਦੇ ਹਨ। ਐਂਡਰਾਇਡ ਤੇ ਆਈਓਐਸ ਯੂਜ਼ਰਜ਼ ਲਈ ਵ੍ਹਟਸਐਪ ਦੇ ਸਟੇਟਸ ਅਪਡੇਟ ਵਿਕਲਪ ‘ਚ ਡਰਾਇੰਗ, ਟੈਕਸਟ ਤੇ ਹੋਰ ਐਡਿਟ ਆਪਸ਼ਨਜ਼ ਦੇ ਅੱਗੇ ਇਕ ਨਵਾਂ ਮਿਊਜ਼ਿਕ ਬਟਨ ਦਿਖਾਈ ਦਿੰਦਾ ਹੈ। ਉਹ ਇਸ ਬਟਨ ਰਾਹੀਂ ਕਿਸੇ ਗੀਤ ਜਾਂ ਕਲਾਕਾਰ ਦੀ ਖੋਜ ਕਰ ਸਕਦੇ ਹੋ ਤੇ ਆਪਣੀ ਪਸੰਦ ਦਾ ਗੀਤ ਚੁਣ ਸਕਦੇ ਹਨ।

ਗੀਤ ਚੁਣਨ ਤੋਂ ਬਾਅਦ WhatsApp ਯੂਜ਼ਰਜ਼ ਇਹ ਫੈਸਲਾ ਕਰ ਸਕਦੇ ਹਨ ਕਿ ਟਰੈਕ ਦੇ ਕਿਹੜੇ ਹਿੱਸੇ ਨੂੰ ਵਰਤਣਾ ਹੈ। ਫੋਟੋ-ਬੇਸਡ ਸਟੇਟਸ ਅਪਡੇਟਸ ਲਈ, ਮਿਊਜ਼ਿਕ ਕਲਿੱਪ 15 ਸਕਿੰਟਾਂ ਤਕ ਚੱਲ ਸਕਦੀ ਹੈ। ਹਾਲਾਂਕਿ, ਵੀਡੀਓ ਸਟੇਟਸ ਲਈ ਮਿਊਜ਼ਿਕ ਕਲਿੱਪ ਦੀ ਡਿਊਰੇਸ਼ਨ ਵੀਡੀਓ ਦੀ ਲੰਬਾਈ ਤੋਂ ਨਿਰਧਾਰਤ ਹੁੰਦੀ ਹੈ,  WhatsAppਸਟੇਟਸ ਅੱਪਡੇਟ ਨਾਲ ਮਿਊਜ਼ਿਕ ਦੇ ਇੰਟੀਗ੍ਦੇਰੇਸ਼ਨ ਨਾਲ ਦਰਸ਼ਕਾਂ ਦੇ ਨਾਲ ਰੁਝੇਵਿਆਂ ਨੂੰ ਵਧਾਉਣ ਤੇ ਅਪਡੇਟਸ ਨੂੰ ਹੋਰ ਡਾਇਨਾਮਿਕ ਬਣਾਉਣ ਦੀ ਉਮੀਦ ਹੈ। ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇੰਟੀਗ੍ਰੇਟਿਡ ਗਾਣੇ ਬਾਰੇ ਡਿਟੇਲ ਸ਼ੇਅਰਡ ਫੋਟੋ ਜਾਂ ਵੀਡੀਓ ਨਾਲ ਦਿਖਾਈ ਦੇਣਗੇ ਜਿਵੇਂ ਕਿ Instagram ‘ਤੇ ਹੁੰਦਾ ਹੈ।

WhatsApp ‘ਤੇ ਸਟੇਟਸ ਅਪਡੇਟ ਦੇਖਣ ਵਾਲੇ ਦਰਸ਼ਕ ਉਸ ਕਲਾਕਾਰ ਦੇ ਇੰਸਟਾਗ੍ਰਾਮ ਪ੍ਰੋਫਾਈਲ ਨਾਲ ਵੀ ਕਨੈਕਟ ਕਰ ਸਕਣਗੇ ਜਿਸ ਦਾ ਮਿਊਜ਼ਿਕ ਵਰਤਿਆ ਗਿਆ ਹੈ। ਇਸ ਲਈ ਵ੍ਹਟਸਐਪ ਰਾਹੀਂ ਮਿਊਜ਼ਿਕ ਆਰਟਿਸਟ ਦੀ ਖੋਜ ਤੇ ਗੱਲਬਾਤ ‘ਚ ਵੀ ਸੁਧਾਰ ਹੋਣ ਦੀ ਉਮੀਦ ਹੈ। ਬੀਟਾ ਟੈਸਟਰਜ਼ ਗੂਗਲ ਪਲੇਅ ਸਟੋਰ ਤੋਂ ਐਂਡਰਾਇਡ ਲਈ WhatsApp ਬੀਟਾ ਵਰਜ਼ਨ 2.25.2.5 ਨੂੰ ਇੰਸਟਾਲ ਕਰ ਸਕਦੇ ਹਨ ਜਦੋਂਕਿ, iOS 25.1.10.73 ਲਈ WhatsApp ਬੀਟਾ ਨੂੰ TestFlight ਐਪ ਰਾਹੀਂ ਐਕਸੈਸ ਕੀਤਾ ਜਾ ਸਕਦਾ ਹੈ।

Exit mobile version