Home ਪੰਜਾਬ ਖਾਲੜਾ ਪੁਲਿਸ ਤੇ BSF ਨੇ ਸਾਂਝੇ ਸਰਚ ਅਭਿਆਨ ਦੌਰਾਨ 3 ਐਸ ਡਰੋਨ...

ਖਾਲੜਾ ਪੁਲਿਸ ਤੇ BSF ਨੇ ਸਾਂਝੇ ਸਰਚ ਅਭਿਆਨ ਦੌਰਾਨ 3 ਐਸ ਡਰੋਨ ਕੀਤਾ ਬਰਾਮਦ

0

ਪੰਜਾਬ : ਭਿੱਖੀਵਿੰਡ ਖਾਲੜਾ ਪੁਲਿਸ ਤੇ ਬੀ.ਐੱਸ.ਐੱਫ਼ ਨੇ ਸਾਂਝੇ ਸਰਚ ਅਭਿਆਨ ਦੌਰਾਨ ਸਰਹੱਦੀ ਪਿੰਡ ਡਲੀਰੀ ਦੇ ਖੇਤਾਂ ’ਚੋਂ ਡੀ.ਜੇ.ਆਈ ਏਅਰ 3 ਐਸ ਡਰੋਨ ਬਰਾਮਦ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕਥਿਤ ਤੌਰ ‘ਤੇ ਡਰੋਨ ਪਾਕਿਸਤਾਨੋਂ ਭਾਰਤੀ ਸਰਹੱਦ ਅੰਦਰ ਭੇਜਿਆ ਗਿਆ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਖਾਲੜਾ ਪੁਲਿਸ ਨੂੰ ਪਿੰਡ ਡਲੀਰੀ ਦੇ ਗੁਰਬੀਰ ਸਿੰਘ ਪੁੱਤਰ ਕਾਰਜ ਸਿੰਘ ਦੇ ਖੇਤਾਂ ’ਚ ਡਰੋਨ ਦੀ ਮੌਜੂਦਗੀ ਸੰਬੰਧੀ ਗੁਪਤ ਸੂਚਨਾ ਪ੍ਰਾਪਤ ਹੋਈ ਸੀ। ਜਦੋਂ ਖਾਲੜਾ ਪੁਲਿਸ ਨੇ ਬੀ.ਐੱਸ.ਐੱਫ਼ ਦੀ ਮਦਦ ਨਾਲ ਸ਼ੱਕੀ ਜਗ੍ਹਾ ‘ਤੇ ਸਰਚ ਅਭਿਆਨ ਚਲਾਇਆ ਤਾਂ ਉਨ੍ਹਾਂ ਨੂੰ ਉੱਥੋਂ ਡੀਜੇਆਈ ਏਅਰ 3 ਐਸ ਡਰੋਨ ਬਰਾਮਦ ਹੋਇਆ।

ਡੀ.ਐੱਸ.ਪੀ ਨੇ ਦੱਸਿਆ ਕਿ ਡਰੋਨ ਨੂੰ ਕਬਜ਼ੇ ਵਿੱਚ ਲੈ ਕੇ ਐੱਫ.ਆਈ.ਆਰ ਏਅਰ ਕਰਾਫਟ ਐਕਟ ਤਹਿਤ ਥਾਣਾ ਖਾਲੜਾ ‘ਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡਰੋਨ ਮੰਗਵਾਉਣ ਵਾਲੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਡੱਕਿਆ ਜਾਵੇਗਾ।

Exit mobile version