Home Sport ਬੰਗਲਾਦੇਸ਼ੀ ਕ੍ਰਿਕਟਰ ਸ਼ਾਕਿਬ ਅਲ ਹਸਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਚੈੱਕ ਹੋਇਆ...

ਬੰਗਲਾਦੇਸ਼ੀ ਕ੍ਰਿਕਟਰ ਸ਼ਾਕਿਬ ਅਲ ਹਸਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ, ਚੈੱਕ ਹੋਇਆ ਬਾਊਂਸ, ਉਸ ‘ਤੇ ਕਤਲ ਦਾ ਵੀ ਹੈ ਦੋਸ਼

0

ਢਾਕਾ : ਬੰਗਲਾਦੇਸ਼ੀ ਕ੍ਰਿਕਟਰ ਸ਼ਾਕਿਬ ਅਲ ਹਸਨ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। ਬੰਗਲਾਦੇਸ਼ ਦੇ ਸਾਬਕਾ ਕਪਤਾਨ ਸ਼ਾਕਿਬ ਅਲ ਹਸਨ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਐਤਵਾਰ ਨੂੰ ਰਾਜਧਾਨੀ ਢਾਕਾ ਦੀ ਇੱਕ ਅਦਾਲਤ ਨੇ ਚੈੱਕ ਬਾਊਂਸ ਦੇ ਦੋ ਮਾਮਲਿਆਂ ਵਿੱਚ ਬੰਗਲਾਦੇਸ਼ੀ ਆਲਰਾਊਂਡਰ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਇਸ ਵਾਰੰਟ ‘ਚ ਸਾਕਿਬ ਤੋਂ ਇਲਾਵਾ ਤਿੰਨ ਹੋਰ ਲੋਕਾਂ ਦੇ ਨਾਂ ਵੀ ਸ਼ਾਮਲ ਹਨ।

ਅਵਾਮੀ ਲੀਗ ਦੇ ਸਾਬਕਾ ਸੰਸਦ ਮੈਂਬਰ ਸਾਕਿਬ ਸ਼ੇਖ ਹਸੀਨਾ ਸਰਕਾਰ ਦੇ ਤਖਤਾਪਲਟ ਦੇ ਬਾਅਦ ਤੋਂ ਹੀ ਵਿਦੇਸ਼ ‘ਚ ਰਹਿ ਰਹੇ ਹਨ। ਕਰੀਬ ਛੇ ਮਹੀਨੇ ਪਹਿਲਾਂ ਸਾਕਿਬ ‘ਤੇ ਵੀ ਕਤਲ ਦਾ ਦੋਸ਼ ਲੱਗਾ ਸੀ। ਅਦਾਲਤ ਦੇ ਚੀਫ਼ ਮੈਜਿਸਟਰੇਟ ਜ਼ਿਆਦੁਰ ਰਹਿਮਾਨ ਨੇ ਐਤਵਾਰ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਪੁਲੀਸ ਨੂੰ 24 ਮਾਰਚ ਨੂੰ ਹੁਕਮਾਂ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਾਰੰਟ ਇਸ ਲਈ ਜਾਰੀ ਕੀਤਾ ਗਿਆ ਸੀ ਕਿਉਂਕਿ ਸ਼ਾਕਿਬ, ਜੋ ਕਿ ਇੱਕ ਖੇਤੀਬਾੜੀ ਫਾਰਮ ਦਾ ਚੇਅਰਮੈਨ ਵੀ ਹੈ। ਚੈੱਕ ਬਾਊਂਸ ਹੋਣ ਦੇ ਪਹਿਲੇ ਮਾਮਲੇ ‘ਚ ਉਹ ਅਦਾਲਤ ਦੇ ਹੁਕਮਾਂ ਮੁਤਾਬਕ ਅਦਾਲਤ ‘ਚ ਪੇਸ਼ ਨਹੀਂ ਹੋਇਆ ਸੀ।

ਇਸੇ ਫਾਰਮ ਦੇ ਡਾਇਰੈਕਟਰ ਗਾਜ਼ੀ ਸ਼ਾਹਗੀਰ ਹੁਸੈਨ ਖ਼ਿਲਾਫ਼ ਵੀ ਵਾਰੰਟ ਜਾਰੀ ਕੀਤਾ ਗਿਆ ਹੈ। ਸ਼ਾਕਿਬ ਅਲ ਹਸਨ ਨੇ ਆਪਣਾ ਆਖਰੀ ਟੈਸਟ ਮੈਚ 2024 ਦੇ ਅਖੀਰ ਵਿੱਚ ਕਾਨਪੁਰ ਵਿੱਚ ਭਾਰਤ ਦੇ ਖਿਲਾਫ ਖੇਡਿਆ ਸੀ। ਉਸ ‘ਤੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਕਾਰਨ ਸਾਰੇ ਫਾਰਮੈਟਾਂ ਤੋਂ ਪਾਬੰਦੀ ਲਗਾਈ ਗਈ ਹੈ।

Exit mobile version