Home ਪੰਜਾਬ ਲੁਧਿਆਣਾ ਨੂੰ ਮਿਲੀ ਪਹਿਲੀ ਮਹਿਲਾ ਮੇਅਰ, ਇੰਦਰਜੀਤ ਕੌਰ ਦੇ ਨਾਂ ਨੂੰ ਮਨਜ਼ੂਰੀ

ਲੁਧਿਆਣਾ ਨੂੰ ਮਿਲੀ ਪਹਿਲੀ ਮਹਿਲਾ ਮੇਅਰ, ਇੰਦਰਜੀਤ ਕੌਰ ਦੇ ਨਾਂ ਨੂੰ ਮਨਜ਼ੂਰੀ

0

ਲੁਧਿਆਣਾ : ਲੁਧਿਆਣਾ ਨੂੰ ਆਖਿਰਕਾਰ ਅੱਜ ਆਪਣਾ ਨਵਾਂ ਮੇਅਰ ਮਿਲ ਗਿਆ ਹੈ। ਲੁਧਿਆਣਾ, ਪੰਜਾਬ ਨੂੰ ਅੱਜ 20 ਜਨਵਰੀ ਨੂੰ ਆਪਣਾ 7ਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਨੇ ਇੰਦਰਜੀਤ ਕੌਰ ਨੂੰ ਸ਼ਹਿਰ ਦੀ ਮੇਅਰ ਐਲਾਨ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਨੂੰ ਮਹਿਲਾ ਮੇਅਰ ਮਿਲੀ ਹੈ।

ਦਰਅਸਲ, ਇਹ ਸੀਟ ਮਹਿਲਾ ਕੌਂਸਲਰਾਂ ਲਈ ਰਾਖਵੀਂ ਹੈ। ਇਸ ਤੋਂ ਪਹਿਲਾਂ ਚਰਚਾ ਸੀ ਕਿ ਪਾਰਟੀ ਨਿਧੀ ਗੁਪਤਾ, ਪ੍ਰਿੰਸੀਪਲ ਇੰਦਰਜੀਤ ਕੌਰ, ਮਨਿੰਦਰ ਕੌਰ ਘੁੰਮਣ ਅਤੇ ਅੰਮ੍ਰਿਤ ਵਰਸ਼ਾ ਵਿੱਚੋਂ ਕਿਸੇ ਦੀ ਚੋਣ ਕਰ ਸਕਦੀ ਹੈ। ਹਾਲਾਂਕਿ ਬਾਅਦ ਵਿੱਚ ਪਾਰਟੀ ਨੇ ਇੰਦਰਜੀਤ ਕੌਰ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ। ਜਾਣਕਾਰੀ ਮੁਤਾਬਕ ਮੇਅਰ ਦੇ ਨਾਂ ‘ਤੇ ਚਿੱਠੀ ਦਿੱਲੀ ਤੋਂ ਆਈ ਸੀ।

ਮੇਅਰ ਬਣਨ ਤੋਂ ਪਹਿਲਾਂ ਹੀ ‘ਆਪ’ ਨੇ ਕਾਂਗਰਸ ਨੂੰ ਕਰਾਰਾ ਝਟਕਾ ਦਿੱਤਾ ਹੈ। ਵਾਰਡ ਨੰਬਰ 41 ਦੀ ਕੌਂਸਲਰ ਮਮਤਾ ਰਾਣੀ ਨੇ ਕਾਂਗਰਸ ਦਾ ਹੱਥ ਛੱਡ ਕੇ ‘ਆਪ’ ਦਾ ਝਾੜੂ ਫੜ ਲਿਆ ਹੈ।

 

 

 

 

 

 

Exit mobile version