Home ਸੰਸਾਰ ਨਾਈਜੀਰੀਆ ਨੂੰ ਬ੍ਰਿਕਸ ਸਹਿਭਾਗੀ ਦੇਸ਼ ਦਾ ਦਰਜਾ ਮਿਲਿਆ, ਬ੍ਰਾਜ਼ੀਲ ਨੇ ਐਲਾਨ ਕੀਤਾ

ਨਾਈਜੀਰੀਆ ਨੂੰ ਬ੍ਰਿਕਸ ਸਹਿਭਾਗੀ ਦੇਸ਼ ਦਾ ਦਰਜਾ ਮਿਲਿਆ, ਬ੍ਰਾਜ਼ੀਲ ਨੇ ਐਲਾਨ ਕੀਤਾ

0

ਬ੍ਰਾਜ਼ੀਲ : ਅਫ਼ਰੀਕੀ ਦੇਸ਼ ਨਾਈਜੀਰੀਆ ਲਈ ਇਕ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਅਫ਼ਰੀਕੀ ਮਹਾਂਦੀਪ ਦਾ ਇੱਕ ਦੇਸ਼ ਨਾਈਜੀਰੀਆ ਸ਼ੁੱਕਰਵਾਰ ਨੂੰ ਰਸਮੀ ਤੌਰ ‘ਤੇ ਬ੍ਰਿਕਸ ਦਾ ਭਾਈਵਾਲ ਮੈਂਬਰ ਬਣ ਗਿਆ। ਰੂਸੀ ਸਮਾਚਾਰ ਏਜੰਸੀ ਆਰਟੀ ਦੇ ਅਨੁਸਾਰ, ਬ੍ਰਾਜ਼ੀਲ ਦੇ ਵਿਦੇਸ਼ ਮੰਤਰਾਲੇ ਨੇ ਘੋਸ਼ਣਾ ਕੀਤੀ ਕਿ ਬੇਲਾਰੂਸ, ਬੋਲੀਵੀਆ, ਕਿਊਬਾ, ਕਜ਼ਾਕਿਸਤਾਨ, ਮਲੇਸ਼ੀਆ, ਥਾਈਲੈਂਡ, ਯੂਗਾਂਡਾ ਅਤੇ ਉਜ਼ਬੇਕਿਸਤਾਨ ਦੇ ਨਾਲ ਨਾਈਜੀਰੀਆ 9ਵਾਂ ਅਧਿਕਾਰਤ ਬ੍ਰਿਕਸ ਭਾਈਵਾਲ ਬਣ ਗਿਆ ਹੈ।

ਬ੍ਰਾਜ਼ੀਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਆਬਾਦੀ ਅਤੇ ਅਫਰੀਕੀ ਮਹਾਦੀਪ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ (3.29 ਲੱਖ ਕਰੋੜ ਰੁਪਏ) ਹੋਣ ਕਾਰਨ ਨਾਈਜੀਰੀਆ ਦੇ ਹਿੱਤ ਬ੍ਰਿਕਸ ਦੇਸ਼ਾਂ ਦੇ ਹਿੱਤਾਂ ਨਾਲ ਮੇਲ ਖਾਂਦੇ ਹਨ। ਨਾਈਜੀਰੀਆ ਨੇ ਬ੍ਰਿਕਸ ਦੇਸ਼ਾਂ ਦੇ ਨਾਲ ਮਿਲ ਕੇ ਗਲੋਬਲ ਸਾਊਥ ਨੂੰ ਮਜ਼ਬੂਤ ​​ਕਰਨ ਅਤੇ ਆਲਮੀ ਵਿਵਸਥਾ ਨੂੰ ਸੁਧਾਰਨ ਲਈ ਯਤਨ ਕੀਤੇ ਹਨ। ਪਿਛਲੇ ਸਾਲ ਰੂਸ ਦੇ ਕਜ਼ਾਨ ਸ਼ਹਿਰ ਵਿੱਚ ਹੋਏ ਬ੍ਰਿਕਸ ਸੰਮੇਲਨ ਵਿੱਚ 13 ਦੇਸ਼ਾਂ ਨੂੰ ਭਾਈਵਾਲ ਦੇਸ਼ਾਂ ਦਾ ਦਰਜਾ ਦਿੱਤਾ ਗਿਆ ਸੀ। ਇਨ੍ਹਾਂ ‘ਚੋਂ ਹੁਣ ਤੱਕ 9 ਦੇਸ਼ ਰਸਮੀ ਤੌਰ ‘ਤੇ ਇਸ ਦੇ ਭਾਈਵਾਲ ਦੇਸ਼ ਬਣ ਚੁੱਕੇ ਹਨ।

ਨਾਈਜੀਰੀਆ ਅਫਰੀਕਾ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਨਾਈਜੀਰੀਆ ਦੀ ਆਬਾਦੀ 22 ਕਰੋੜ ਹੈ। ਇਹ ਦੇਸ਼ ਸਭ ਤੋਂ ਤੇਜ਼ੀ ਨਾਲ ਵਧ ਰਹੀ ਆਬਾਦੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਨਾਈਜੀਰੀਆ ਕੋਲ ਤੇਲ ਅਤੇ ਗੈਸ ਦੇ ਵੱਡੇ ਭੰਡਾਰ ਹਨ, ਪਰ ਆਪਸੀ ਟਕਰਾਅ ਕਾਰਨ ਇੱਥੇ ਲਗਾਤਾਰ ਸਿਆਸੀ ਉਥਲ-ਪੁਥਲ ਬਣੀ ਰਹਿੰਦੀ ਹੈ।

Exit mobile version