ਨਵੀਂ ਦਿੱਲੀ : ਮਹਾਕੁੰਭ ‘ਚ ਲੱਖਾਂ ਲੋਕ ਰੋਜ਼ ਸੰਗਮ ‘ਚ ਡੁਬਕੀ ਲਗਾ ਰਹੇ ਹਨ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਮਹਾਕੁੰਭ ‘ਚ ਹਿੱਸਾ ਲੈਣ ਆ ਰਹੇ ਹਨ। ਦੋਵੇਂ ਆਗੂ ਕਾਂਗਰਸ ਦੇ ਸੇਵਾ ਦਲ ਕੈਂਪ ਵਿੱਚ ਆਉਣਗੇ। ਸੇਵਾ ਦਲ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਰਾਹੁਲ ਦੇ ਪ੍ਰੋਗਰਾਮ ਦਾ ਸ਼ਡਿਊਲ ਅਜੇ ਨਹੀਂ ਆਇਆ ਹੈ। ਉਹ ਸੰਗਮ ਵਿੱਚ ਇਸ਼ਨਾਨ ਕਰਨਗੇ ਅਤੇ ਸਾਧੂ-ਸੰਤਾਂ ਨੂੰ ਮਿਲਣਗੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ।
ਸੀਐਮ ਯੋਗੀ ਕੱਲ ਯਾਨੀ ਸ਼ਨੀਵਾਰ ਨੂੰ ਸੰਗਮ ਪਹੁੰਚਣਗੇ। 29 ਜਨਵਰੀ ਨੂੰ ਮੌਨੀ ਅਮਾਵਸਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ। ਅੱਜ ਮਹਾਕੁੰਭ ਦਾ ਪੰਜਵਾਂ ਦਿਨ ਹੈ। ਚੌਥੇ ਦਿਨ 30 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। ਹੁਣ ਤੱਕ ਕੁੱਲ 7 ਕਰੋੜ ਲੋਕ ਸੰਗਮ ‘ਚ ਇਸ਼ਨਾਨ ਕਰ ਚੁੱਕੇ ਹਨ। ਲਖਨਊ ‘ਚ ਵੀਰਵਾਰ ਨੂੰ ਸਪਾ ਮੁਖੀ ਅਖਿਲੇਸ਼ ਯਾਦਵ ਨੇ ਮਹਾਕੁੰਭ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ।
ਅਖਿਲੇਸ਼ ਯਾਦਵ ਨੇ ਕਿਹਾ ਸਰਕਾਰ ਦਾ ਹਰ ਡਾਟਾ ਫਰਜ਼ੀ ਹੈ। ਕੁਝ ਟਰੇਨਾਂ ਖਾਲੀ ਜਾ ਰਹੀਆਂ ਹਨ। ਅਖਿਲੇਸ਼ ਦੇ ਬਿਆਨ ‘ਤੇ ਭਾਜਪਾ ਸਾਂਸਦ ਪ੍ਰਵੀਨ ਖੰਡੇਲਵਾਲ ਨੇ ਦਿੱਲੀ ‘ਚ ਕਿਹਾ- ਉਨ੍ਹਾਂ ਦੇ ਬਿਆਨ ਦਾ ਕੋਈ ਆਧਾਰ ਨਹੀਂ ਹੈ। ਦੁਨੀਆ ਦੇਖ ਰਹੀ ਹੈ ਕਿ ਮਹਾਕੁੰਭ ਲੋਕਾਂ ‘ਚ ਕਿਸ ਤਰ੍ਹਾਂ ਹਰਮਨ ਪਿਆਰਾ ਹੁੰਦਾ ਹੈ। ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਪਹੁੰਚ ਰਹੇ ਹਨ। ਸਰਕਾਰ ਨੂੰ ਅਖਿਲੇਸ਼ ਯਾਦਵ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ।