ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਖੂਨਾਝੀਰ ਖੁਰਦ (Khoonajhir Khurd) ਵਿੱਚ ਖੂਹ ਨੂੰ ਡੂੰਘਾ ਕਰਨ ਦੌਰਾਨ ਮਿੱਟੀ ਖਿਸਕਣ ਕਾਰਨ ਤਿੰਨ ਮਜ਼ਦੂਰ (Three Laborers) ਫਸ ਗਏ । ਇਹ ਮਜ਼ਦੂਰ ਹਾਲੇ ਵੀ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਹਨ। ਬੀਤੀ ਸ਼ਾਮ ਤੋਂ 50 ਤੋਂ ਵੱਧ ਮੈਂਬਰੀ ਬਚਾਅ ਟੀਮ ਪੰਜ ਪੋਕਲੇਨ ਮਸ਼ੀਨਾਂ ਨਾਲ ਮੌਕੇ ‘ਤੇ ਲੱਗੀ ਹੋਈ ਹੈ ਪਰ ਵਾਰ-ਵਾਰ ਮਿੱਟੀ ਖਿਸਕਣ ਕਾਰਨ ਬਚਾਅ ਕਾਰਜਾਂ ‘ਚ ਮੁਸ਼ਕਲਾਂ ਆ ਰਹੀਆਂ ਹਨ।
ਅੱਜ ਸਵੇਰ ਤੱਕ ਮਜ਼ਦੂਰਾਂ ਨੂੰ ਕੱਢਣ ਵਿੱਚ ਕੋਈ ਸਫ਼ਲਤਾ ਨਹੀਂ ਮਿਲ ਪਾਈ ਹੈ। ਮੋਹਖੇੜ ਥਾਣਾ ਇੰਚਾਰਜ (ਟੀ.ਆਈ.) ਅਨੁਸਾਰ ਤਿੰਨ ਮਜ਼ਦੂਰਾਂ ਵਿੱਚੋਂ ਇੱਕ ਨਾਲ ਸੰਪਰਕ ਕੀਤਾ ਜਾ ਸਕਿਆ ਜਦਕਿ ਦੋ ਨਾਲ ਸੰਪਰਕ ਨਹੀਂ ਹੋ ਸਕਿਆ। ਮਜ਼ਦੂਰ ਨੇ ਦੱਸਿਆ ਕਿ ਖੂਹ ਵਿੱਚ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।
ਇਨ੍ਹਾਂ ਤਿੰਨ ਮਜ਼ਦੂਰਾਂ ਦੇ ਨਾਂ ਸ਼ਹਿਜ਼ਾਦੀ ਖਾਨ, ਰਾਸ਼ਿਦ ਅਤੇ ਬਸ਼ੀਦ ਖਾਨ ਹਨ। ਇਹ ਸਾਰੇ ਬੱਧਨੀ ਦੇ ਰਹਿਣ ਵਾਲੇ ਹਨ ਅਤੇ ਖੂਹ ਨੂੰ ਡੂੰਘਾ ਕਰਨ ਦਾ ਕੰਮ ਕਰਨ ਆਏ ਸਨ। ਹੁਣ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਤੇਜ਼ ਕੀਤਾ ਜਾ ਰਿਹਾ ਹੈ ਅਤੇ ਲੋਕ ਇਨ੍ਹਾਂ ਦੀ ਸੁਰੱਖਿਆ ਲਈ ਅਰਦਾਸ ਵੀ ਕਰ ਰਹੇ ਹਨ।