ਪੰਜਾਬ : ਜਲੰਧਰ ਤੋਂ ਹੁਣੇ ਹੁਣੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਜਲੰਧਰ ਦੇ ਵਡਾਲਾ ਚੌਕ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਲਾਰੈਂਸ ਬਿਸ਼ਨੋਈ ਗੈਂਗ (The Lawrence Bishnoi Gang) ਦਾ ਇੱਕ ਸਰਗਨਾ ਜ਼ਖਮੀ ਹੋ ਗਿਆ ਹੈ। ਉਸ ਦਾ ਇੱਕ ਹੋਰ ਸਾਥੀ ਫਰਾਰ ਹੋ ਗਿਆ। ਪੁਲਿਸ ਫਰਾਰ ਹੋਏ ਚੋਰ ਦਾ ਪਿੱਛਾ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਮੁਲਜ਼ਮ ਗੈਂਗਸਟਰ ਵਡਾਲਾ ਚੌਕ ਨਾਖਾ ਵਾਲਾ ਬਾਗ ਨੇੜੇ ਲੁਕਿਆ ਹੋਇਆ ਹੈ, ਜਿੱਥੇ ਪੁਲਿਸ ਨੇ ਨਾਕਾਬੰਦੀ ਕਰ ਲਈ ਹੈ। ਪੁਲਿਸ ਉਸ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਿਸ ਨੇ ਜ਼ਖਮੀ ਗੈਂਗਸਟਰ ਨੂੰ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦਿਓਲ ਨਗਰ ਲਾਰੈਂਸ ਤੋਂ ਦੋ ਵਿਅਕਤੀ ਲੁਕੇ ਹੋਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਪੂਰੇ ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ।