Home ਸੰਸਾਰ ਦੱਖਣੀ ਕੋਰੀਆ ਦੇ ਬਰਖਾਸਤ ਰਾਸ਼ਟਰਪਤੀ ਗ੍ਰਿਫਤਾਰ, ਪੁਲਿਸ ਪੌੜੀਆਂ ਲਾ ਕੇ ਘਰ ਵਿੱਚ...

ਦੱਖਣੀ ਕੋਰੀਆ ਦੇ ਬਰਖਾਸਤ ਰਾਸ਼ਟਰਪਤੀ ਗ੍ਰਿਫਤਾਰ, ਪੁਲਿਸ ਪੌੜੀਆਂ ਲਾ ਕੇ ਘਰ ਵਿੱਚ ਦਾਖ਼ਲ ਹੋਈ

0

ਸਿਓਲ : ਦੱਖਣੀ ਕੋਰੀਆ ਦੇ ਬਰਖਾਸਤ ਰਾਸ਼ਟਰਪਤੀ ਯੂਨ ਸੁਕ-ਯੋਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਦੱਖਣੀ ਕੋਰੀਆ ਦੇ ਬਰਖਾਸਤ ਰਾਸ਼ਟਰਪਤੀ ਯੂਨ ਸੁਕ-ਯੋਲ ਨੂੰ ਪੁਲਿਸ ਨੇ ਬੁੱਧਵਾਰ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਹੈ। ਯੋਲੇ 3 ਦਸੰਬਰ, 2024 ਨੂੰ ਦੇਸ਼ ਵਿੱਚ ਮਾਰਸ਼ਲ ਲਾਅ ਲਗਾਉਣ ਲਈ ਅਪਰਾਧਿਕ ਜਾਂਚ ਦੇ ਅਧੀਨ ਹੈ।

ਮਾਰਸ਼ਲ ਲਾਅ (ਐਮਰਜੈਂਸੀ) ਦੇ ਫੈਸਲੇ ਨੂੰ ਦੇਸ਼ ਦੀ ਸੰਸਦ ਨੇ 3 ਘੰਟੇ ਬਾਅਦ ਹੀ ਪਲਟ ਦਿੱਤਾ। ਇਸ ਤੋਂ ਬਾਅਦ 14 ਦਸੰਬਰ ਨੂੰ ਸੰਸਦ ‘ਚ ਯੋਲ ਦੇ ਖਿਲਾਫ ਮਹਾਦੋਸ਼ ਪ੍ਰਸਤਾਵ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਮਹਾਦੋਸ਼ ਦੀ ਸੁਣਵਾਈ 14 ਜਨਵਰੀ ਨੂੰ ਸੁਪਰੀਮ ਕੋਰਟ ‘ਚ ਹੋਣੀ ਸੀ, ਜਿਸ ਲਈ ਯੋਲ ਨੇ ਅਦਾਲਤ ‘ਚ ਪੇਸ਼ ਹੋਣਾ ਸੀ। ਯੋਲੇ ਕੱਲ੍ਹ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਅੱਜ ਸਵੇਰੇ ਜਾਂਚ ਏਜੰਸੀਆਂ ਵੱਲੋਂ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ। ਉਸ ਨੂੰ ਗ੍ਰਿਫ਼ਤਾਰ ਕਰਨ ਆਈ ਪੁਲੀਸ ਨੂੰ ਮੌਕੇ ’ਤੇ ਹੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਗ੍ਰਿਫਤਾਰੀ ਲਈ 1000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਸਮਾਚਾਰ ਏਜੰਸੀ ਯੋਨਹਾਪ ਦੀ ਰਿਪੋਰਟ ਮੁਤਾਬਕ ਯੋਲ ਦੀ ਸੁਰੱਖਿਆ ‘ਚ ਲੱਗੇ ਗਾਰਡਾਂ ਨੇ ਪੁਲਿਸ ਨੂੰ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਸਨ। ਵੱਡੀ ਗਿਣਤੀ ‘ਚ ਯੋਲ ਸਮਰਥਕ ਰਾਸ਼ਟਰਪਤੀ ਨਿਵਾਸ ਦੇ ਬਾਹਰ ਪ੍ਰਦਰਸ਼ਨ ਕਰਨ ਪਹੁੰਚੇ। ਇਸ ਤੋਂ ਬਾਅਦ ਪੁਲਿਸ ਪੌੜੀ ਦੀ ਵਰਤੋਂ ਕਰਦੇ ਹੋਏ ਯੋਲ ਦੇ ਘਰ ‘ਚ ਦਾਖਲ ਹੋਈ। ਕੱਲ੍ਹ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਯੋਲ ਦੀ ਗ੍ਰਿਫ਼ਤਾਰੀ ਦਾ ਸ਼ੱਕ ਸੀ।

 

 

 

Exit mobile version