ਯਮੁਨਾਨਗਰ : ਹਰਿਆਣਾ ਦੀ ਨਾਇਬ ਸੈਣੀ ਸਰਕਾਰ (The Naib Saini Government) ਨੇ ਯਮੁਨਾਨਗਰ ਜ਼ਿਲ੍ਹੇ (Yamunanagar District) ਦੇ ਬਿਲਾਸਪੁਰ ਪਿੰਡ ਦਾ ਨਾਂ ਬਦਲਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸਰਕਾਰ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਹੁਣ ਤੋਂ ਬਿਲਾਸਪੁਰ ਸ਼ਹਿਰ ਦਾ ਨਵਾਂ ਨਾਂ ਬਦਲ ਕੇ ਵਿਆਸਪੁਰ ਕਰ ਦਿੱਤਾ ਗਿਆ ਹੈ।
ਮੰਤਰੀ ਦੇ ਪਿੰਡ ਦਾ ਵੀ ਬਦਲਿਆ ਨਾਂ
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੱਜਰ ਜ਼ਿਲ੍ਹੇ ਦੇ ਪਿੰਡ ਮੁਹੰਮਦਪੁਰ ਮਾਜਰਾ ਦਾ ਨਾਂ ਬਦਲ ਕੇ ਬਿਰਹਰ ਮਾਜਰਾ ਕਰ ਦਿੱਤਾ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਇਸ ਪਿੰਡ ਦਾ ਨਾਂ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ। ਇਹ ਸੂਬਾ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਡਾ: ਅਰਵਿੰਦ ਸ਼ਰਮਾ ਦਾ ਜੱਦੀ ਪਿੰਡ ਹੈ।