Home ਪੰਜਾਬ UT ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ CTU ਦੀਆਂ 60 ਨਵੀਆਂ ਬੱਸਾਂ ਨੂੰ ਦਿੱਤੀ...

UT ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੇ CTU ਦੀਆਂ 60 ਨਵੀਆਂ ਬੱਸਾਂ ਨੂੰ ਦਿੱਤੀ ਹਰੀ ਝੰਡੀ

0

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਯੂ.ਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ (Gulab Chand Kataria) ਨੇ ਅੱਜ ਸੈਕਟਰ 17 ਦੇ ਇੰਟਰ-ਸਟੇਟ ਬੱਸ ਟਰਮੀਨਲ ਵਿਖੇ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (The Chandigarh Transport Undertaking) ਲਈ 60 ਨਵੀਆਂ ਲੰਬੇ-ਰੂਟ ਅੰਤਰ-ਰਾਜੀ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 51 ਸੀਟਾਂ ਵਾਲੀਆਂ ਹਰੇਕ ਨਾਨ-ਏ.ਸੀ ਬੱਸਾਂ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਰਾਜਾਂ ਦੇ 31 ਰੂਟਾਂ ‘ਤੇ ਚੱਲਣਗੀਆਂ।

ਬੱਸ ਸਟੈਂਡ ’ਤੇ ਮੌਜੂਦ ਸੀ.ਟੀ.ਯੂ. ਦੇ ਅਧਿਕਾਰੀ ਨੇ ਦੱਸਿਆ ਕਿ ਇਹ ਬੱਸਾਂ ਖਰਾਬ ਹੋਈਆਂ ਬੱਸਾਂ ਨੂੰ ਬਦਲਣ ਲਈ ਖਰੀਦੀਆਂ ਗਈਆਂ ਹਨ। ਇਹ ਸਵੈ-ਨਿਰਮਿਤ ਬੱਸਾਂ ਕਰੀਬ 22 ਕਰੋੜ ਰੁਪਏ ਦੀ ਲਾਗਤ ਨਾਲ ਟੈਂਡਰ ਪ੍ਰਕਿਰਿਆ ਰਾਹੀਂ ਖਰੀਦੀਆਂ ਗਈਆਂ ਸਨ। ਕਈ ਬੱਸਾਂ ਨਵੇਂ ਰੂਟਾਂ ‘ਤੇ ਚੱਲਣਗੀਆਂ, ਜਦਕਿ ਕੁਝ ਬੰਦ ਰੂਟਾਂ ਨੂੰ ਵੀ ਬਹਾਲ ਕੀਤਾ ਜਾਵੇਗਾ। ਇਸ ਵੇਲੇ ਸ਼ਹਿਰ ਵਿੱਚ 80 ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ। 100 ਇਲੈਕਟ੍ਰਿਕ ਬੱਸਾਂ ਤੋਂ ਇਲਾਵਾ, ਯੂ.ਟੀ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਤੋਂ ਸ਼ਹਿਰ ਲਈ 328 ਹੋਰ ਇਲੈਕਟ੍ਰਿਕ ਬੱਸਾਂ ਦੀ ਮੰਗ ਕੀਤੀ ਹੈ। ਨਵੀਆਂ 60 ਡੀਜ਼ਲ ਬੱਸਾਂ ਡਿਪੂ ਨੰਬਰ 2 ਤੋਂ ਲੰਬੇ ਰੂਟਾਂ ‘ਤੇ ਚੱਲਣਗੀਆਂ।

168 ਬੱਸਾਂ ਦੇ ਮੌਜੂਦਾ ਫਲੀਟ ਵਿੱਚ 119 ਏ.ਸੀ ਡੀਜ਼ਲ ਅਤੇ 49 ਆਮ ਬੱਸਾਂ ਸ਼ਾਮਲ ਹਨ, ਜੋ ਅੰਤਰ-ਰਾਜੀ ਰੂਟਾਂ ‘ਤੇ ਚਲਦੀਆਂ ਹਨ। CTU ਰਾਜਸਥਾਨ ਵਿੱਚ ਖਾਟੂ ਸ਼ਿਆਮ ਅਤੇ ਸਾਲਾਸਰ ਧਾਮ, ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ, ਮਥੁਰਾ, ਵ੍ਰਿੰਦਾਵਨ, ਉੱਤਰਾਖੰਡ ਵਿੱਚ ਹਰਿਦੁਆਰ ਅਤੇ ਰਿਸ਼ੀਕੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਨਾਲੀ ਵਰਗੇ ਧਾਰਮਿਕ ਸਥਾਨਾਂ ਲਈ ਵੀ ਸੇਵਾਵਾਂ ਚਲਾ ਰਿਹਾ ਹੈ। ਕੁੱਲ 146 ਰੂਟਾਂ ਦੇ ਨਾਲ, ਇਹ ਪ੍ਰਤੀ ਦਿਨ ਲਗਭਗ 1.43 ਲੱਖ ਯਾਤਰੀਆਂ ਨੂੰ ਲੈ ਕੇ ਜਾਂਦਾ ਹੈ ਅਤੇ ਬੱਸਾਂ ਪ੍ਰਤੀ ਦਿਨ ਲਗਭਗ 1.42 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਦੀਆਂ ਹਨ।

Exit mobile version