Home ਪੰਜਾਬ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਨਵਰੀ ਦੇ ਅੰਤ ‘ਚ ਹੋਵੇਗਾ ਰਿਲੀਜ਼

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਨਵਰੀ ਦੇ ਅੰਤ ‘ਚ ਹੋਵੇਗਾ ਰਿਲੀਜ਼

0

ਪੰਜਾਬ : ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਛੋਟੇ ਸਿੱਧੂ ਦੇ ਆਉਣ ਨਾਲ ਇੱਕ ਵਾਰ ਫਿਰ ਖੁਸ਼ੀਆਂ ਆ ਗਈਆਂ ਹਨ । ਪਰਿਵਾਰ ਵਿੱਚ ਪਹਿਲੀ ਲੋਹੜੀ ਦੇ ਮੌਕੇ ‘ਤੇ ਪਰਿਵਾਰ ਅਤੇ ਪਿੰਡ ਵਾਲਿਆਂ ਨੇ ਇੱਕਠੇ ਜਸ਼ਨ ਮਨਾਇਆ । ਇਸ ਦੇ ਨਾਲ ਹੀ ਇਸ ਖਾਸ ਮੌਕੇ ‘ਤੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਖੁਸ਼ਖ਼ਬਰੀ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਨਵਰੀ ਦੇ ਅੰਤ ‘ਚ ਰਿਲੀਜ਼ ਹੋਵੇਗਾ। ਗੀਤ ਦੀ ਵੀਡੀਓ ਸ਼ੂਟਿੰਗ ਵੀ ਹਵੇਲੀ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋਣ ਦੀ ਖ਼ਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਹੈ।

ਛੋਟੇ ਸ਼ੁਭਦੀਪ ਨੇ ਮਾਂ ਦੀ ਗੋਦ ਵਿੱਚ ਖੇਡਦੇ ਹੋਏ ਮਹਿਮਾਨਾਂ ਤੋਂ ਵਧਾਈ ਦੇ ਪੈਸੇ ਲਏ। ਪਿਤਾ ਬਲਕੌਰ ਸਿੰਘ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ, ‘ਪ੍ਰਮਾਤਮਾ ਨੇ ਸ਼ੁਭਦੀਪ ਦੇ ਰੂਪ ‘ਚ ਸਾਡੀ ਝੋਲੀ ‘ਚ ਨਵੀਂ ਖੁਸ਼ੀ ਪਾਈ ਹੈ ।’ ਲੋਹੜੀ ਦੇ ਮੌਕੇ ‘ਤੇ ਹਵੇਲੀ ‘ਚ ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਅਤੇ ਲੋਕਾਂ ਵਲੋਂ ਵਧਾਈਆਂ ਦੇਣ ਦਾ ਦੌਰ ਜਾਰੀ ਸੀ ।

Exit mobile version