Home ਪੰਜਾਬ ਹਰਭਜਨ ਸਿੰਘ ਦੀ ਪਤਨੀ ਦਾ ਪੰਜਾਬੀ ਫਿਲਮ ‘ਚ ਡੈਬਿਊ, ਰਾਜ ਕੁੰਦਰਾ ਨਾਲ...

ਹਰਭਜਨ ਸਿੰਘ ਦੀ ਪਤਨੀ ਦਾ ਪੰਜਾਬੀ ਫਿਲਮ ‘ਚ ਡੈਬਿਊ, ਰਾਜ ਕੁੰਦਰਾ ਨਾਲ ਆਵੇਗੀ ਨਜ਼ਰ

0

ਚੰਡੀਗੜ੍ਹ : ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਪੰਜਾਬੀ ਫਿਲਮ ‘ਚ ਡੈਬਿਊ ਕਰਨ ਲਈ ਤਿਆਰ ਹੈ। ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਮਸ਼ਹੂਰ ਨਿਰਮਾਤਾ ਰਾਜ ਕੁੰਦਰਾ ਪੰਜਾਬੀ ਫਿਲਮ ਮੇਹਰ ਵਿੱਚ ਆਪਣਾ ਡੈਬਿਊ ਕਰਨਗੇ।

ਉਨ੍ਹਾਂ ਨਾਲ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਦੋਵੇਂ ਪੰਜਾਬੀ ਫਿਲਮ ‘ਮੇਹਰ’ ਨਾਲ ਪਾਲੀਵੁੱਡ ‘ਚ ਆਪਣੀ ਸ਼ਾਨਦਾਰ ਸ਼ੁਰੂਆਤ ਕਰਨਗੇ। ਇਸ ਫਿਲਮ ਦਾ ਐਲਾਨ ਕੱਲ੍ਹ ਯਾਨੀ ਸੋਮਵਾਰ ਨੂੰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਬਸਰਾ ਬਾਲੀਵੁੱਡ ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਵਿਆਹ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਸੀ। ਹੁਣ ਉਹ ਪਾਲੀਵੁੱਡ ਰਾਹੀਂ ਫਿਰ ਤੋਂ ਫਿਲਮੀ ਦੁਨੀਆ ‘ਚ ਐਂਟਰੀ ਕਰਨ ਜਾ ਰਹੀ ਹੈ। ਡੀਬੀ ਡਿਜਿਟੇਨਮੈਂਟ ਅਤੇ ਰਘੂ ਖੰਨਾ ਦੁਆਰਾ ਪੇਸ਼ ਕੀਤੀ ਗਈ, ਇਹ ਫਿਲਮ ਦਿਵਿਆ ਭਟਨਾਗਰ ਦੁਆਰਾ ਬਣਾਈ ਗਈ ਹੈ।

ਜਦੋਂਕਿ ਨਿਰਦੇਸ਼ਨ ਦਾ ਕੰਮ ਪੰਜਾਬੀ ਸਿਨੇਮਾ ਦੇ ਨਾਮਵਰ ਨਿਰਦੇਸ਼ਕ ਰਾਕੇਸ਼ ਮਹਿਤਾ ਕਰਨਗੇ। ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਅਤੇ ਪ੍ਰਸਿੱਧ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਮੁੰਬਈ ਦੇ ਗਲਿਆਰਿਆਂ ‘ਚ ਵਿਵਾਦਤ ਸ਼ਖਸੀਅਤ ਵਜੋਂ ਮਸ਼ਹੂਰ ਰਾਜ ਕੁੰਦਰਾ ਕਈ ਵਿਵਾਦਾਂ ‘ਚ ਘਿਰੇ ਹੋਏ ਹਨ, ਜੋ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ।

Exit mobile version