HomeSportਕਦੇ ਕਪਤਾਨ ਨਹੀਂ ਬਣ ਸਕਦੇ ਜਸਪ੍ਰੀ ਬੁਮਰਾਹ, ਅਸਲ ਵਜ੍ਹਾ ਆਈ ਸਾਹਮਣੇ

ਕਦੇ ਕਪਤਾਨ ਨਹੀਂ ਬਣ ਸਕਦੇ ਜਸਪ੍ਰੀ ਬੁਮਰਾਹ, ਅਸਲ ਵਜ੍ਹਾ ਆਈ ਸਾਹਮਣੇ

Sports News : ਭਾਰਤ ਬਨਾਮ ਆਸਟ੍ਰੇਲੀਆ ਸਿਡਨੀ ਟੈਸਟ ਸ਼ੁਰੂ ਹੋਣ ਵਾਲਾ ਹੀ ਸੀ, ਉਦੋਂ ਹੀ ਖ਼ਬਰ ਸਾਹਮਣੇ ਆਈ ਕਿ ਰੋਹਿਤ ਸ਼ਰਮਾ ਨੇ ਖੁਦ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਮੁੱਖ ਕੋਚ ਗੌਤਮ ਗੰਭੀਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਜਸਪ੍ਰੀਤ ਬੁਮਰਾਹ ਸਿਡਨੀ ਟੈਸਟ ਦੀ ਕਪਤਾਨੀ ਕਰਨਗੇ। ਬੁਮਰਾਹ ਦੀ ਕਪਤਾਨੀ ਵਿੱਚ ਭਾਰਤ ਨੇ ਪਰਥ ਟੈਸਟ ਨੂੰ 295 ਦੌੜਾਂ ਨਾਲ ਜਿੱਤਿਆ ਸੀ। ਜੇਕਰ ਬੁਮਰਾਹ ਸਿਡਨੀ ਟੈਸਟ ਦੀ ਚੌਥੀ ਪਾਰੀ ਵਿੱਚ ਗੇਂਦਬਾਜ਼ੀ ਕਰ ਰਹੇ ਹੁੰਦੇ, ਤਾਂ ਭਾਰਤ ਸਿਡਨੀ ਟੈਸਟ ਵੀ ਜਿੱਤ ਸਕਦਾ ਸੀ ਬਦਕਿਸਮਤੀ ਨਾਲ ਬੁਮਰਾਹ ਸੱਟ ਕਰਕੇ ਬਾਹਰ ਹੋ ਗਏ।ਝੳਸਪਰ ਿਭੁਮਰੳਹ ਚੳਨ ਨੲਵੲਰ ਬੲਚੋਮੲ ਚੳਪਟੳਨਿ ਟਹੲ ਰੲੳਲ ਰੲੳਸੋਨ ਹੳਸ ਚੋਮੲ ੋੁਟ

ਜਿਵੇਂ ਹੀ ਰੋਹਿਤ ਸਿਡਨੀ ਟੈਸਟ ਤੋਂ ਬਾਹਰ ਹੋਏ ਉਨ੍ਹਾਂ ਦੇ ਸੰਨਿਆਸ ਦੀਆਂ ਅਫਵਾਹਾਂ ਫੈਲਣ ਲੱਗ ਪਈਆਂ। ਦੂਜੇ ਪਾਸੇ, ਕਿਆਸਅਰਾਈਆਂ ਲਾਈਆਂ ਜਾਣ ਲੱਗ ਪਈਆਂ ਕਿ ਬੀ.ਸੀ.ਸੀ.ਆਈ ਜਲਦੀ ਹੀ ਜਸਪ੍ਰੀਤ ਬੁਮਰਾਹ ਨੂੰ ਪਰਮਾਨੈਂਟ ਕਪਤਾਨ ਨਿਯੁਕਤ ਕਰ ਸਕਦੀ ਹੈ। ਪਰ ਬੁਮਰਾਹ ਦੇ ਕਪਤਾਨ ਬਣਨ ਦੀਆਂ ਅਟਕਲਾਂ ‘ਤੇ ਉਦੋਂ ਰੋਕ ਲੱਗ ਗਈ, ਜਦੋਂ ਰੋਹਿਤ ਸ਼ਰਮਾ ਨੇ ਸਮੀਖਿਆ ਮੀਟਿੰਗ ਵਿੱਚ ਸਪੱਸ਼ਟ ਕਰ ਦਿੱਤਾ ਕਿ ਉਹ ਫਿਲਹਾਲ ਕਪਤਾਨ ਬਣੇ ਰਹਿਣਾ ਚਾਹੁੰਦੇ ਹਨ। ਰੋਹਿਤ ਨੇ ਇਹ ਵੀ ਕਿਹਾ ਕਿ ਉਹ ਭਵਿੱਖ ਵਿੱਚ ਬੋਰਡ ਦੁਆਰਾ ਲਏ ਗਏ ਫ਼ੈੈਸਲਿਆਂ ਦਾ ਸਨਮਾਨ ਕਰਨਗੇ।

ਬੁਮਰਾਹ ਨੇ ਪਰਥ ਟੈਸਟ ਵਿੱਚ ਸਾਬਤ ਕਰ ਦਿੱਤਾ ਕਿ ਉਹ ਇੱਕ ਚੰਗੇ ਕਪਤਾਨ ਸਾਬਤ ਹੋ ਸਕਦੇ ਹਨ। ਪਰ ਜਦੋਂ ਬੀ.ਸੀ.ਸੀ.ਆਈ ਦੀ ਸਮੀਖਿਆ ਮੀਟਿੰਗ ਵਿੱਚ ਜਸਪ੍ਰੀਤ ਬੁਮਰਾਹ ਨੂੰ ਨਿਯਮਤ ਟੈਸਟ ਕਪਤਾਨ ਬਣਾਉਣ ਦੇ ਮੁੱਦੇ ‘ਤੇ ਚਰਚਾ ਹੋਈ, ਤਾਂ ਉਨ੍ਹਾਂ ਦੀ ਸੱਟ ਦਾ ਮੁੱਦਾ ਵੀ ਸਾਹਮਣੇ ਆਇਆ। ਰਿਪੋਰਟਾਂ ਅਨੁਸਾਰ, ਬੁਮਰਾਹ ਨੂੰ ਕਪਤਾਨ ਬਣਾਉਣ ‘ਤੇ ਟੀਮ ਪ੍ਰਬੰਧਨ ਵਿੱਚ ਕੋਈ ਸਹਿਮਤੀ ਨਹੀਂ ਬਣ ਸਕੀ। ਕਿਉਂਕਿ ਬੁਮਰਾਹ ਦਾ ਗੇਂਦਬਾਜ਼ੀ ਐਕਸ਼ਨ ਉਨ੍ਹਾਂ ਦੇ ਰਨ-ਅੱਪ ‘ਤੇ ਜ਼ਿਆਦਾ ਨਿਰਭਰ ਨਹੀਂ ਕਰਦਾ, ਸਗੋਂ ਉਹ ਆਪਣੇ ਮੋਢਿਆਂ ਅਤੇ ਕਮਰ ਤੋਂ ਜ਼ੋਰ ਲਗਾ ਕੇ ਗੇਂਦ ਸੁੱਟਦੇ ਹਨ। ਇਸ ਲਈ ਉਨ੍ਹਾਂ ਗੇਂਦਬਾਜ਼ਾਂ ਦੀ ਤੁਲਨਾ ਵਿੱਚ ਬੁਮਰਾਹ ਦੇ ਜ਼ਖਮੀ ਹੋਣ ਦੀ ਸੰਭਾਵਨਾ ਹੋਰ ਗੇਂਦਬਾਜ਼ਾਂ ਦੇ ਮੁਕਾਬਲੇ ਜ਼ਿਆਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments