ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਪਿਛਲੇ 6 ਦਿਨਾਂ ਤੋਂ ਲੱਗੀ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ।ਇਸ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਹਵਾ ਦੀ ਰਫ਼ਤਾਰ ਵਧਣ ਕਾਰਨ ਅੱਗ ਦਾ ਫੈਲਾਅ ਵਧ ਗਿਆ ਹੈ।
ਫਿਲਹਾਲ ਇਹ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਹੈ, ਜੋ ਅਗਲੇ 12 ਘੰਟਿਆਂ ‘ਚ ਹੋਰ ਵਧ ਸਕਦੀ ਹੈ। ਅੱਗ ਨਾਲ ਨਜਿੱਠਣ ਵਿਚ ਅਮਰੀਕਾ ਦੀ ਮਦਦ ਲਈ ਮੈਕਸੀਕੋ ਤੋਂ ਫਾਇਰਫਾਈਟਰ ਪਹੁੰਚ ਗਏ ਹਨ। ਰਾਇਟਰਜ਼ ਦੇ ਅਨੁਸਾਰ, ਲਾਸ ਏਂਜਲਸ ਵਿੱਚ ਅੱਗ ਕਾਰਨ ਹੁਣ ਤੱਕ 11.6 ਲੱਖ ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ। ਇੱਥੇ ਕੁਝ ਹੱਦ ਤੱਕ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।