ਚੰਡੀਗੜ੍ਹ : ਪੀ.ਜੀ.ਆਈ ਦੇ ਹੈਪੇਟੋਲੋਜੀ ਵਿਭਾਗ ਨੇ ਫਾਲੋਅਪ ਮਰੀਜ਼ਾਂ ਲਈ ਲਿਵਰ ਕਲੀਨਿਕ ਵਿੱਚ ਡਾਕਟਰਾਂ ਨੂੰ ਮਿਲਣਾ ਆਸਾਨ ਕਰ ਦਿੱਤਾ ਹੈ। ਇਸ ਤਹਿਤ ਔਨਲਾਈਨ ਅਪਾਇੰਟਮੈਂਟ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦੇਸ਼ ਉਡੀਕ ਸੂਚੀ ਨੂੰ ਘਟਾਉਣਾ ਹੈ। ਬੀਤੇ ਦਿਨ ਇਸ ਸਹੂਲਤ ਦੇ ਉਦਘਾਟਨ ਮੌਕੇ 500 ਤੋਂ ਵੱਧ ਮਰੀਜ਼ ਮੌਜੂਦ ਸਨ। ਹੈੱਡ ਪ੍ਰੋਫ਼ੈਸਰ ਅਜੈ ਦੁਸੇਜਾ ਦਾ ਕਹਿਣਾ ਹੈ ਕਿ ਮਰੀਜ਼ਾਂ ਲਈ ਇਹ ਵੱਡੀ ਤਬਦੀਲੀ ਹੈ।
ਗੰਭੀਰ ਜਿਗਰ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਨੂੰ ਲਗਾਤਾਰ ਫਾਲੋ-ਅੱਪ ਲਈ ਆਉਣਾ ਪੈਂਦਾ ਹੈ, ਇਸ ਲਈ, ਔਨਲਾਈਨ ਮੁਲਾਕਾਤਾਂ ਰਾਹੀਂ ਡਾਕਟਰ ਨੂੰ ਮਿਲਣਾ ਆਸਾਨ ਹੋ ਗਿਆ ਹੈ। ਕਲੀਨਿਕ ਨੂੰ ਦੋ ਕਮਰਿਆਂ ਨਾਲ ਨਵਿਆਇਆ ਗਿਆ ਹੈ, ਇੱਕ ਔਨਲਾਈਨ ਮੁਲਾਕਾਤਾਂ ਲਈ ਅਤੇ ਦੂਸਰਾ ਫਾਲੋ-ਅੱਪ ਮਰੀਜ਼ਾਂ ਲਈ। ਹਰੇਕ ਲਿਵਰ ਕਲੀਨਿਕ ਵਿੱਚ 30 ਮਰੀਜ਼ਾਂ ਦੀ ਸਮਰੱਥਾ ਹੋਵੇਗੀ।