ਅਯੁੱਧਿਆ: ਰਾਮਲਲਾ ਦੀ ਮੂਰਤੀ ਦੀ ਸਥਾਪਨਾ ਦੀ ਪਹਿਲੀ ਵਰ੍ਹੇਗੰਢ ਰਾਮਨਗਰੀ ਅਯੁੱਧਿਆ (Ramnagari Ayodhya) ਵਿੱਚ ਤਿਉਹਾਰ ਵਾਂਗ ਮਨਾਈ ਜਾ ਰਹੀ ਹੈ। ਸਾਰੀ ਰਾਮਨਗਰੀ ਦੁਲਹਨ ਵਾਂਗ ਸਜ ਗਈ ਹੈ। ਅੱਜ ਤੋਂ ਤਿੰਨ ਰੋਜ਼ਾ ਪ੍ਰਤਿਸ਼ਠਾ ਦ੍ਵਾਦਸ਼ੀ ਉਤਸਵ ਦੀਆਂ ਖੁਸ਼ੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਹਨ।
ਦੂਰ-ਦੂਰ ਤੋਂ ਲੋਕ ਰਾਮਲਲਾ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚੇ ਹਨ। ਪ੍ਰਾਣ-ਪ੍ਰਤਿਸ਼ਠਾ ਦ੍ਵਾਦਸ਼ੀ ‘ਤੇ ਰਾਮਲਲਾ ਦੀ ਪਵਿੱਤਰ ਰਸਮ ਪੂਰੀ ਹੋ ਗਈ ਹੈ। ਨਾਲ ਹੀ, ਰਾਮਲਲਾ ਨੂੰ ਭੇਟ ਕਰਨ ਤੋਂ ਬਾਅਦ, ਦਰਵਾਜ਼ੇ ਖੁੱਲ੍ਹ ਗਏ ਅਤੇ ਮਹਾਂ ਆਰਤੀ ਸ਼ੁਰੂ ਹੋ ਗਈ। ਰਾਮਨਗਰੀ ਪੁੱਜੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਰਾਮਲਲਾ ਦੀ ਮਹਾਂ ਆਰਤੀ ਵੀ ਸੰਪੰਨ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਦੀ ਅਗਵਾਈ ‘ਚ ਹੋਰ ਪੁਜਾਰੀਆਂ ਨੇ ਮਹਾ ਆਰਤੀ ਕੀਤੀ।