ਫਰੀਦਕੋਟ : ਪੰਜਾਬ ਦੇ ਪੈਨਸ਼ਨਰਾਂ ਲਈ ਬਹੁਤ ਹੀ ਅਹਿਮ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਸੇਵਾਮੁਕਤ) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਸਾਬਕਾ ਫੌਜੀ ਪੈਨਸ਼ਨਰ/ਵਿਧਵਾ ਅਤੇ ਆਸ਼ਰਿਤ ਜਾਂ ਸਾਬਕਾ ਫੌਜੀ ਪੈਨਸ਼ਨਰ ਦਾ ਪਰਿਵਾਰ ਜੋ ਜਨਵਰੀ 2025 ਵਿੱਚ ਭਾਗ ਲੈਣ ਦੇ ਯੋਗ ਹੈ।, ਉਨ੍ਹਾਂ ਲਈ ਜੀਵਨ ਸਰਟੀਫਿਕੇਟ ਅਪਲਾਈ ਕਰਨ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਤਲਵੰਡੀ ਰੋਡ, ਫ਼ਰੀਦਕੋਟ ਵਿਖੇ 15 ਜਨਵਰੀ 2025 ਤੋਂ 16 ਜਨਵਰੀ ਤੱਕ ਵਿਸ਼ੇਸ਼ 2 ਰੋਜ਼ਾ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਲਈ ਉਨ੍ਹਾਂ ਕੋਲ ਆਪਣੀ ਆਰਮੀ ਪੈਨਸ਼ਨ ਪੀ.ਪੀ.ਓ., ਡਿਸਚਾਰਜ ਬੁੱਕ, ਆਧਾਰ ਕਾਰਡ ਅਤੇ ਬੈਂਕ ਪਾਸ ਬੁੱਕ ਜਿਸ ਵਿਚ ਪੈਨਸ਼ਨ ਆ ਰਹੀ ਹੈ, ਨਾਲ ਹੀ ਉਨ੍ਹਾਂ ਦਾ ਮੋਬਾਈਲ, ਜਿਸ ਵਿਚ ਹਰ ਮਹੀਨੇ ਪੈਨਸ਼ਨ ਦਾ ਸੁਨੇਹਾ ਆਉਂਦਾ ਹੈ ਅਤੇ ਹੋਰ ਸਾਰੇ ਦਸਤਾਵੇਜ਼ ਇਸ ਨਾਲ ਲੈ ਕੇ ਆਉਣ ਅਤੇ ਇਸ ਮੌਕੇ ਦਾ ਫਾਇਦਾ ਉਠਾਓ।