ਪੰਜਾਬ : ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ (Jalandhar to Ludhiana) ਜਾ ਰਹੀ ਯੂਪੀ ਰੋਡਵੇਜ਼ ਦੀ ਬੱਸ ਅਤੇ ਇੱਕ ਪ੍ਰਾਈਵੇਟ ਸਲੀਪਰ ਬੱਸ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਟੱਕਰ ਤੋਂ ਬਾਅਦ ਲੋਕਾਂ ‘ਚ ਹਫੜਾ-ਦਫੜੀ ਮੱਚ ਗਈ। ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਕਿ ਸਲੀਪਰ ਬੱਸ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਪਰ ਬੱਸਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਹਾਦਸੇ ਵਿੱਚ ਰੋਡਵੇਜ਼ ਦੀ ਬੱਸ ਸਲੀਪਰ ਬੱਸ ਨਾਲ ਟਕਰਾ ਕੇ ਫਲਾਈਓਵਰ ਤੋਂ ਲਟਕ ਗਈ। ਹਾਦਸੇ ਤੋਂ ਬਾਅਦ ਆਵਾਜਾਈ ਵਿੱਚ ਵਿਘਨ ਪਿਆ ਪਰ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਆਵਾਜਾਈ ਚਾਲੂ ਕਰਵਾਈ।