Homeਦੇਸ਼ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਂ ਵੀ ਗਲਤੀ ਕਰਦਾ ਹਾਂ, ਮੈਂ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਂ ਵੀ ਗਲਤੀ ਕਰਦਾ ਹਾਂ, ਮੈਂ ਇਨਸਾਨ ਹਾਂ-ਭਗਵਾਨ ਨਹੀਂ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਇੰਟਰਵਿਊ ਵਿੱਚ ਆਪਣੇ ਮਾਨਵਤਾਵਾਦੀ ਪਹਿਲੂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੀਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਤ ਨਾਲ ਪੋਡਕਾਸਟ ਕੀਤਾ।

ਕਾਮਥ ਨੇ ਵੀਰਵਾਰ ਨੂੰ ਇਸ ਦਾ ਟ੍ਰੇਲਰ ਰਿਲੀਜ਼ ਕੀਤਾ। ਇਸ ਵਿੱਚ ਪੀਐਮ ਮੋਦੀ ਦਾ ਕਹਿਣਾ ਹੈ ਕਿ ਉਹ ਵੀ ਗਲਤੀ ਕਰਦੇ ਹਨ, ਉਹ ਇਨਸਾਨ ਹਨ, ਭਗਵਾਨ ਨਹੀਂ। ਪੀਐਮ ਮੋਦੀ ਦਾ ਇਹ ਪਹਿਲਾ ਪੋਡਕਾਸਟ ਇੰਟਰਵਿਊ ਹੈ। ਇਸ ਇੰਟਰਵਿਊ ‘ਚ ਪੀਐੱਮ ਦੁਨੀਆ ਦੀ ਜੰਗ ਦੀ ਸਥਿਤੀ, ਰਾਜਨੀਤੀ ‘ਚ ਨੌਜਵਾਨਾਂ ਦੀ ਭੂਮਿਕਾ, ਆਪਣੇ ਪਹਿਲੇ ਅਤੇ ਦੂਜੇ ਕਾਰਜਕਾਲ ਦੇ ਅਨੁਭਵਾਂ ਅਤੇ ਨਿੱਜੀ ਵਿਚਾਰਾਂ ‘ਤੇ ਚਰਚਾ ਕਰਦੇ ਨਜ਼ਰ ਆ ਰਹੇ ਹਨ।

ਪੀਐਮ ਮੋਦੀ ਨੇ ਨੌਜਵਾਨਾਂ ਦੇ ਰਾਜਨੀਤੀ ਵਿੱਚ ਆਉਣ ਬਾਰੇ ਕਿਹਾ ਕਿ ਨੌਜਵਾਨਾਂ ਨੂੰ ਇੱਕ ਮਿਸ਼ਨ ਨਾਲ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ, ਨਾ ਕਿ ਲਾਲਸਾ ਨਾਲ ਰਾਜਨੀਤੀ ਵਿਚ ਆਉਣਾ ਚਾਹੀਦਾ ਹੈ। ਵੀਡੀਓ ‘ਚ ਕਾਮਥ ਕਹਿੰਦੇ ਹਨ- ‘ਮੈਂ ਇੱਥੇ ਤੁਹਾਡੇ ਸਾਹਮਣੇ ਬੈਠਾ ਹਾਂ ਅਤੇ ਗੱਲ ਕਰ ਰਿਹਾ ਹਾਂ, ਮੈਂ ਘਬਰਾਇਆ ਹੋਇਆ ਹਾਂ। ਇਹ ਮੇਰੇ ਲਈ ਇੱਕ ਮੁਸ਼ਕਲ ਗੱਲਬਾਤ ਹੈ। ਇਸ ‘ਤੇ ਪੀਐਮ ਮੋਦੀ ਨੇ ਜਵਾਬ ਦਿੱਤਾ, ‘ਇਹ ਮੇਰਾ ਪਹਿਲਾ ਪੋਡਕਾਸਟ ਹੈ, ਮੈਨੂੰ ਨਹੀਂ ਪਤਾ ਤੁਹਾਡੇ ਦਰਸ਼ਕ ਇਸ ਨੂੰ ਕਿਵੇਂ ਪਸੰਦ ਕਰਨਗੇ।’ ਪੀਐਮ ਮੋਦੀ ਨੇ ਵੀ ਟ੍ਰੇਲਰ ਨੂੰ ਪੋਸਟ ਕੀਤਾ ਅਤੇ ਲਿਖਿਆ – ‘ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੂੰ ਇਸ ਦਾ ਉਨਾ ਹੀ ਮਜ਼ਾ ਆਇਆ ਹੋਵੇਗਾ ਜਿੰਨਾ ਅਸੀਂ ਤੁਹਾਡੇ ਲਈ ਇਸ ਨੂੰ ਬਣਾਉਣ ਦਾ ਆਨੰਦ ਲਿਆ ਹੈ।’

 

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments