ਲਾਹੌਰ : ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਮੁਸਲਿਮ ਭਾਈਚਾਰਿਆਂ ਵਿੱਚ ਲੜਕੀਆਂ ਦੀ ਸਿੱਖਿਆ ‘ਤੇ ਇੱਕ ਅੰਤਰਰਾਸ਼ਟਰੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਦਾ ਦੌਰਾ ਕਰੇਗੀ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਮਲਾਲਾ 11-12 ਜਨਵਰੀ ਨੂੰ ਹੋਣ ਵਾਲੀ ਦੋ ਦਿਨਾਂ ਕਾਨਫਰੰਸ ਵਿੱਚ ਮੁੱਖ ਬੁਲਾਰਿਆਂ ਵਿੱਚੋਂ ਇੱਕ ਹੋਵੇਗੀ।
ਅਕਤੂਬਰ 2012 ਵਿੱਚ ਇਲਾਜ ਲਈ ਬਰਤਾਨੀਆ ਜਾਣ ਤੋਂ ਬਾਅਦ ਮਲਾਲਾ ਦੀ ਪਾਕਿਸਤਾਨ ਦੀ ਇਹ ਤੀਜੀ ਯਾਤਰਾ ਹੋਵੇਗੀ। ਅਕਤੂਬਰ 2022 ‘ਚ ਉਸ ‘ਤੇ ਹੋਏ ਹਮਲੇ ਤੋਂ ਬਾਅਦ ਉਹ ਪਹਿਲੀ ਵਾਰ ਪਾਕਿਸਤਾਨ ਆਈ ਸੀ। ਮਲਾਲਾ ਸਿਰਫ਼ 15 ਸਾਲ ਦੀ ਸੀ ਜਦੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਲੜਕੀਆਂ ਦੀ ਸਿੱਖਿਆ ਲਈ ਆਪਣੀ ਮੁਹਿੰਮ ਦੌਰਾਨ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਪ੍ਰੋਗਰਾਮ ਦਾ ਉਦਘਾਟਨ ਕਰਨਗੇ ਅਤੇ ਮੁੱਖ ਭਾਸ਼ਣ ਦੇਣਗੇ।
ਕਾਨਫਰੰਸ ਦੇ ਪ੍ਰਬੰਧਕਾਂ ਵਿੱਚੋਂ ਇੱਕ ਨੇ ਐਕਸਪ੍ਰੈਸ ਟ੍ਰਿਬਿਊਨ ਨੂੰ ਦੱਸਿਆ ਕਿ ਮਲਾਲਾ ਨੇ ਕਾਨਫਰੰਸ ਵਿੱਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ ਅਤੇ ਮੁਸਲਿਮ ਭਾਈਚਾਰਿਆਂ ਵਿੱਚ ਲੜਕੀਆਂ ਦੀ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਇੱਕ ਮੁੱਖ ਭਾਸ਼ਣ ਦੇਵੇਗੀ। ਕਾਨਫਰੰਸ ‘ਇਸਲਾਮਾਬਾਦ ਘੋਸ਼ਣਾ ਪੱਤਰ’ ਦੇ ਰਸਮੀ ਹਸਤਾਖਰ ਸਮਾਰੋਹ ਨਾਲ ਸਮਾਪਤ ਹੋਵੇਗੀ। ਕਾਨਫਰੰਸ ਦੇ ਏਜੰਡੇ ਵਿੱਚੋਂ ਇੱਕ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਵੱਲੋਂ ਲਾਈਆਂ ਗਈਆਂ ਕੁੜੀਆਂ ਦੀ ਸਿੱਖਿਆ ’ਤੇ ਪਾਬੰਦੀ ਬਾਰੇ ਚਰਚਾ ਕਰਨਾ ਹੈ।