ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ (Patiala) ਦੀ ਉਡੀਕ ਖਤਮ ਹੋ ਗਈ ਹੈ। ਅੱਜ ਲਿਫ਼ਾਫ਼ੇ ਵਿੱਚੋਂ ਨਵੇਂ ਮੇਅਰ ਦਾ ਐਲਾਨ ਕਰ ਦਿੱਤਾ ਗਿਆ ਹੈ। ਕੁੰਦਨ ਗੋਗੀਆ (Kundan Gogia) ਨੂੰ ਨਵੇਂ ਮੇਅਰ ਦਾ ਤਾਜ ਸਜਾਇਆ ਗਿਆ ਹੈ।
ਕੁੰਦਨ ਗੋਗੀਆ ਨੂੰ ਨਵੇਂ ਮੇਅਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਡਿਪਟੀ ਮੇਅਰ ਅਤੇ ਉਪ ਡਿਪਟੀ ਮੇਅਰ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਹਰਿੰਦਰ ਕੋਲੀ ਨੂੰ ਡਿਪਟੀ ਮੇਅਰ ਅਤੇ ਜਗਦੀਪ ਸਿੰਘ ਜੱਗਾ ਨੂੰ ਉਪ ਡਿਪਟੀ ਮੇਅਰ ਦੀ ਕਮਾਨ ਮਿਲੀ ਹੈ।